ਇਤਿਹਾਸਕਾਰ, ਪੱਤਰਕਾਰ ’ਤੇ ਵਕੀਲ ਗੁਰਚਰਨਜੀਤ ਸਿੰਘ ਲਾਂਬਾ ਦੀ ਸਮਝ ’ਤੇ ਪੰਜਾਬ ਦੀ ਸਿਆਸਤ ਦੀ ਗਹਿਰੀ ਪਕੜ ਦਾ ਅੱਜ ਦੇ ਪੰਜਾਬ ਵਿਚ ਸ਼ਾਇਦ ਹੀ ਕੋਈ ਮੁਕਾਬਲਾ ਕਰ ਸਕਦਾ ਹੈ । ਮਾਸਟਰ ਤਾਰਾ ਸਿੰਘ ਦੁਆਰਾ ਸਥਾਪਿਤ ਸੰਤ ਸਿਪਾਹੀ ਪਤ੍ਰਿਕਾ ਦੇ ਸੰਪਾਦਕ ਹੋਣ ਦੇ ਨਾਤੇ ਲਾਂਬਾ ਜੀ ਨੇ ਜਿਹੜੇ ਸੰਪਾਦਕੀ ਲਿਖੇ ਹਨ ਉਹ ਅਨਮੋਲ ਹਨ । ਸਿੱਖੀ ਨਾਲ ਜੁੜੇ ਅੱਜ ਦੇ ਵੱਡੇ ਮਸਲੇ ਸਾਰੇ ਹੀ 1947 ਯਾਨਿ ਕਿ ਆਜ਼ਾਦੀ ਦੀ ਦੇਣ ਹਨ । ਸਿੱਖੀ ਤੇ ਪੰਜਾਬ ਦੀ ਸਿਆਸਤ ਦੀ ਉਲਝਣ, ਜਿਸਦਾ ਚੋਣਾਂ ਕਰ ਕੇ ਉਭਾਰ ਆਇਆ ਹੈ, ਨੇ ਹਰ ਮਸਲੇ ਦਾ ਹੱਲ ਲੱਭਣਾ ਔਖਾ ਕਰ ਦਿੱਤਾ ਹੈ । ਲਾਂਬਾ ਜੀ ਦੇ ਲੇਖਾਂ ਰਾਹੀਂ ਇਹ ਸਮਝ ਹਾਸਿਲ ਹੋ ਸਕਦੀ ਹੈ । ਉਨ੍ਹਾਂ ਦੇ ਲੇਖ ਉਨ੍ਹਾਂ ਦੀ ਸੋਚ ਦਾ ਪ੍ਰਤੀਕ ਹਨ ਅਤੇ ਸੋਚ ਬੁਲੰਦ ਹੈ । ਇਹ ਕਿਤਾਬ ਹਰ ਇਕ ਉਸ ਵਿਅਕਤੀ ਲਈ ਜ਼ਰੂਰੀ ਹੈ ਜੋ ਸਿੱਖੀ ਅਤੇ ਅੱਜ ਦੇ ਪੰਜਾਬ ਬਾਰੇ ਰੁਚੀ ਰਖਦਾ ਹੈ।