ਇਹ ਪੁਸਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਕੁਲਵੰਤ ਸਿੰਘ ਰੰਧਾਵਾ ਦੇ ਜੀਵਨ ਵਿਚ ਵਾਪਰੀਆਂ ਪੰਥਕ ਘਟਨਾਵਾਂ ਦੀ ਯਾਦ-ਪਟਾਰੀ ਹੈ। ਇਸ ਪੁਸਤਕ ਵਿਚ ਉਨ੍ਹਾਂ ਨੇ ਆਪਣੇ ਨਿੱਜੀ ਅਨੁਭਵਾਂ ਨੂੰ ਕਲਮਬੰਦ ਕੀਤਾ ਹੈ। ਲੇਖਕ 1956 ਵਿਚ ਬਤੌਰ ਕਲਰਕ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮਤ ਵਿਚ ਆਏ ਅਤੇ ਸੰਨ. 2000 ਵਿਚ ਬਤੌਰ ਸਕੱਤਰ ਰਿਟਾਇਰ ਹੋਏ ਸਨ। ਇਸ ਦੌਰਾਨ ਉਨ੍ਹਾਂ ਨੂੰ ਆਪਣੀ ਸੇਵਾ ਨਿਭਾਉਂਦਿਆ ਕਈ ਵੱਡੀਆਂ ਰਾਜਨੀਤਕ ਮੁਹਿੰਮਾਂ, ਧਾਰਮਿਕ ਉਲਝਣਾਂ ਤੇ ਦਰਦਮਈ ਸਾਕਿਆਂ ਵਿਚ ਨਿੱਜੀ ਤੌਰ ‘ਤੇ ਵਿਚਰਨ ਦਾ ਮੌਕਾ ਮਿਲਿਆ। ਇਸ ਪੁਸਤਕ ਨੂੰ ਪੜ੍ਹ ਕੇ ਪਾਠਕਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿਘਾਰ ਵਿਚ ਆਏ ਮੌਜੂਦਾ ਪ੍ਰਬੰਧਕੀ ਹਾਲਾਤ ਦੀ ਵੀ ਟੋਹ ਮਿਲਦੀ ਹੈ।