ਇਸ ਪੁਸਤਕ ਵਿਚ ਧਰਮ ਨਾਲ ਸੰਬੰਧਤ ਆਧੁਨਿਕ ਅਤੇ ਉਤਰਆਧੁਨਿਕ ਸਿਧਾਂਤਾਂ ਨੂੰ ਚਿੰਤਨ ਦਾ ਅਧਾਰ ਬਣਾਇਆ ਗਿਆ ਹੈ । ਜੀਵਨ ਦੇ ਅਰਥਾਂ ਨੂੰ ਸਮਝਣ ਅਤੇ ਮਨੁੱਖੀ ਜੀਵਨ ਸਾਹਮਣੇ ਪੈਦਾ ਹੋ ਰਹੀਆਂ ਚਿੰਤਨ ਦੀਆਂ ਸਮਸਿਆਵਾਂ ਦਾ ਬਦਲ ਲਭਣ ਲਈ ਧਰਮ ਨੂੰ ਸਹੀ ਸੰਦਰਭ ਵਿਚ ਸਮਝਣ ਦੀ ਜ਼ਰੂਰਤ ਹੈ । ਇਸ ਜ਼ਰੂਰਤ ਨੂੰ ਧਿਆਨ ਵਿਚ ਰੱਖ ਕੇ ਪੰਜਾਬੀ ਪਾਠਕਾਂ ਲਈ ਇਹ ਪੁਸਤਕ ਤਿਆਰ ਕੀਤੀ ਗਈ ਹੈ । ਧਰਮ ਦੇ ਸਿਧਾਂਤਾਂ ਬਾਰੇ ਪਾਠਕਾਂ ਨੂੰ ਰਾਇ ਬਣਾਉਣ ਦੀ ਖੁੱਲ੍ਹ ਦੇਣ ਲਈ ਸਿਧਾਂਤਾਂ ਨੂੰ ਉਸੇ ਰੂਪ ਵਿਚ ਪੇਸ਼ ਕੀਤਾ ਗਿਆ ਹੈ ਜਿਵੇਂ ਇਹ ਸਮਝ ਵਿਚ ਆਉਂਦੇ ਹਨ ।