ਇਸ ਪੁਸਤਕ ਦੇ ਦੋ ਭਾਗ ਹਨ । ਪਹਿਲੇ ਭਾਗ ਵਿਚ ਗੁਰੂ ਜੀ ਦੀ ਸ਼ਖ਼ਸੀਅਤ ਭਾਵ ਉਨ੍ਹਾਂ ਦੇ ਜੀਵਨ ਅਤੇ ਜੀਵਨ ਨਾਲ ਸੰਬੰਧਤ ਘਟਨਾਵਾਂ ਦੇ ਰਹੱਸ ਨੂੰ ਸਮਝਣ ਦਿ ਕੋਸ਼ਿਸ਼ ਕੀਤੀ ਗਈ ਹੇ । ਉਨ੍ਹਾਂ ਦੇ ਦਰਸ਼ਨ ਭਾਵ ਤੋਂ ਅਜੋਕੇ ਜੀਵਨ ਲਈ ਸੇਧ ਲੈਣ ਲਈ ਅੰਤਰ ਦ੍ਰਿਸ਼ਟੀਆਂ ਨੂੰ ਖੋਜਣ ਦਾ ਯਤਨ ਕੀਤਾ ਹੈ । ਇਸ ਭਾਗ ਵਿਚ ਸ਼ਾਮਿਲ ਖੋਜ ਪੱਤਰਾਂ ਦਾ ਵਿਦਵਾਨਾਂ ਦੀ ਰਾਇ ਮੁਤਾਬਕ ਸਮੂਹਿਕ ਮੁਲਾਂਕਣ (Peer Review) ਕੀਤਾ ਗਿਆ ਹੈ । ਇਹਨਾਂ ’ਤੇ ਮਾਹਰ ਵਿਦਵਾਨਾਂ ਦੀ ਰਾਇ ਨੂੰ ਧਿਆਨ ਵਿਚ ਰੱਖਿਆ ਗਿਆ ਹੈ । ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਦਰਸ਼ਨ ਨੂੰ ਸਮਝਣ ਲਈ ਹੋਏ ਅਧਿਐਨ ਵਿਚੋਂ ਅਸੀਂ ਸਿੱਖ ਅਨੁਭਵ ਨਾਲ ਜੁੜੇ ਲੇਖਕਾਂ ਦੀਆਂ ਚੋਣਤੀਆਂ ਰਚਨਾਵਾਂ ਨੂੰ ਇਸ ਪੁਸਤਕ ਦੇ ਦੂਸਰੇ ਭਾਗ ਵਿਚ ਸ਼ਾਮਿਲ ਕੀਤਾ ਹੈ । ਦੂਸਰੇ ਭਾਗ ਵਿਚ ਸ਼ਾਮਿਲ ਬਹੁਤੇ ਲੇਖ ਗੁਰੂ ਗੋਬਿੰਦ ਸਿੰਘ ਜੀ ਦੇ ੩੦੦ਵੇਂ ਪ੍ਰਕਾਸ਼ ਦਿਵਸ ਮੌਕੇ ਲਿਖੇ ਗਏ ਸਨ ।