Gurcharanjit Singh Lamba

ਸਿੱਖ ਦਰਸ਼ਨ ਦੀ ਨਵੇਕਲੀ ਪਛਾਣ ਨੂੰ ਸਥਾਪਿਤ ਕਰਨ ਲਈ ਪੂਰਨ ਨਿਸ਼ਠਾ ਅਤੇ ਸਿਦਕਦਿਲੀ ਨਾਲ ਕਾਰਜ ਕਰਨ ਵਾਲੇ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ  ਕਿਸੇ ਰਸਮੀ ਜਾਣ-ਪਛਾਣ ਦੇ ਮੁਥਾਜ ਨਹੀਂ । ਪੰਥ ਦੇ ਹਰ-ਦਿਲ ਅਜ਼ੀਜ਼ ਮਾਸਟਰ ਤਾਰਾ ਸਿੰਘ ਵਲੋਂ ਚਲਾਏ ਮੈਗਜ਼ੀਨ ‘ਸੰਤ ਸਿਪਾਹੀ’ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਲਾਂਬਾ ਜੀ ਨੇ ਰੂਹ ਨੂੰ ਰੁਸ਼ਨਾਉਣ, ਮਨ-ਮਸਤਕ ’ਚ ਚਮੁਖੀਏ ਦੀਵੇ ਜਗਾਉਣ ਅਤੇ ਅੰਤਰ-ਆਤਮਾ ਨੂੰ ਝੰਜੋੜਨ ਵਾਲੀਆਂ ਅਣਗਿਣਤ ਸੰਪਾਦਕੀਆਂ ਲਿਖਿਆਂ ਜੋ ਇਤਿਹਾਸਕ ਦਸਤਾਵੇਜ ਬਣ ਗਈਆਂ । ਸੁੱਚਜੀ ਸੰਪਾਦਨ-ਕਲਾ ਦੀ ਬਦੌਲਤ ਉਹ ਧੁੰਦ ਖਿਲਾਰਨ ਵਾਲੀਆਂ ਖ਼ਿਲਾਫ ਝੰਡਾ-ਬਰਦਾਰ ਹੋਣ ਦੀ ਭੂਮਿਕਾ ਨਿਭਾਉਂਦੇ ਆ ਰਹੇ ਹਨ । ਪੇਸ਼ੇ ਵਜੋਂ ਵਕੀਲ ਹੋਣ ਦੇ ਬਾਵਜੂਦ ਉਨ੍ਹਾਂ ਨੇ ਪੰਥ ਅਤੇ ਗ੍ਰੰਥ ਦੇ ਮੂਲ ਪ੍ਰਮਾਣਿਕ ਸਰੋਤਾਂ ਦੇ ਹਵਾਲਿਆਂ ਨਾਲ ਸਮਕਾਲੀ ਇਤਿਹਾਸ ਨੂੰ ਨਿਵੇਕਲੇ ਜ਼ਾਵੀਏ ਤੋਂ ਵਾਚਿਆ ਹੈ । ਲਾਂਬਾ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਵਲੋਂ ਚਲਾਏ ਨਿਰਮਲ ਪੰਥ ਦੀ ਪ੍ਰਸੰਗ ਸਹਿਤ ਵਿਆਖਿਆ ਕਰ ਕੇ ਕਈ ਪੀਢੀਆਂ ਗੰਢਾਂ ਨੂੰ ਖੋਲ੍ਹਣ ਦਾ ਯਤਨ ਕੀਤਾ ਹੈ । ਅਣਗਿਣਤ ਚਲੰਤ ਉਲਝਣਾਂ ਨੂੰ ਸੁਲਝਾ ਕੇ ਦੇਸ਼-ਕੌਮ ਦੀ ਸੇਵਾ ਕੀਤੀ ਹੈ ।

View as
Sort by
₹ 400.00 ₹ 360.00
₹ 550.00 ₹ 495.00