ਸਿੱਖੀ ਦੇ ਮਹਾਨ ਕੇਂਦਰ ਅੰਮ੍ਰਿਤਸਰ ਦੀ ਵੀ ਜੱਸਾ ਸਿੰਘ ਨੇ ਬਹੁਤ ਸੇਵਾ ਕੀਤੀ । ਸਿੱਖਾਂ ਨੇ ਅੰਮ੍ਰਿਤਸਰ ਦੀ ਰੱਖਿਆ ਲਈ ਇਕ ਕੱਚਾ ਕਿਲ੍ਹਾ ਬਣਵਾਇਆ, ਜਿਸ ਦਾ ਨਾਂ ਰਾਮ ਰਾਉਣੀ ਰੱਖਿਆ । ਕੁਝ ਚਿਰ ਪਿੱਛੋਂ ਇਸ ਕਿਲ੍ਹੇ ਦਾ ਨਾਂ ਰਾਮਗੜ੍ਹ ਹੋ ਗਿਆ । ਸਰਦਾਰ ਜੱਸਾ ਸਿੰਘ ਨੇ ਇਸ ਕਿਲ੍ਹੇ ਜੀ ਬਹੁਤ ਦਲੇਰੀ ਅਤੇ ਯੋਗਤਾ ਨਾਲ ਰੱਖਿਆ ਕੀਤੀ । ਰਾਮਗੜ੍ਹ ਦੀ ਇਸ ਅਤੁੱਟ ਸੇਵਾ ਦਾ ਸਦਕਾ ਜੱਸਾ ਸਿੰਘ ਖਾਲਸਾ ਪੰਥ ਵਿਚ ‘ਰਾਮਗੜ੍ਹੀਆ’ ਕਰਕੇ ਪ੍ਰਸਿੱਧ ਹੋ ਗਿਆ । ਇਸ ਪੁਸਤਕ ਵਿਚ ਲੇਖਕ ਨੇ ਜੱਸਾ ਸਿੰਘ ਰਾਮਗੜ੍ਹੀਏ ਦੀ ਜੀਵਨੀ ਪੇਸ਼ ਕੀਤੀ ਹੈ ।