ਇਸ ਪੁਸਤਕ ਵਿਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀਵਨੀ ਤੋਂ ਇਲਾਵਾ ਉਹਨਾਂ ਦੇ ਸਮੇਂ ਦੇ ਸਿੱਖਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ । ਇਸ ਵਿਚ ਗੁਰੂ ਜੀ ਦੇ ਅਨਿਨ ਸਿੱਖ: ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ; ਸ਼ਹੀਦ ਸਿੱਖ: ਦੂਜੀ, ਤੀਜੀ ਤੇ ਚੌਥੀ ਜੰਗ ਦੇ ਸ਼ਹੀਦ ; ਸ਼ਰਧਾਵਾਨ ਬੀਬੀਆਂ: ਬੀਬੀ ਵੀਰੋ ਜੀ, ਬੀਬੀ ਰਾਮੋ ਜੀ ਆਇ; ਸੂਰਮੇ ਸਿੱਖ: ਭਾਈ ਬਿਧੀ ਚੰਦ ਜੀ, ਭਾਈ ਪਰਾਗਾ ਜੀ; ਗੁਰੂ ਢਾਢੀ: ਬਾਬਕ ਰਬਾਬੀ, ਸੱਤਾ ਤੇ ਬਲਵੰਡ ਆਦਿ; ਸ਼ਰਧਾਲੂ ਫਕੀਰ: ਮੀਆਂ ਮੀਰ, ਵਜ਼ੀਰ ਖਾਨ, ਬੁੱਢਣ ਸ਼ਾਹ ਆਦਿ; ਪ੍ਰਚਾਰਕ ਸਿੱਖ: ਸਾਧੂ ਅਲਮਸਤ ਜੀ, ਬਾਲੂ ਰਸਨਾ ਆਦਿ; ਅਤੇ ਕੁਝ ਹੋਰ ਚੌਣਵੇਂ ਸ਼ਰਧਾਲੂ ਸਿੱਖ ਸ਼ਾਮਿਲ ਕੀਤੇ ਗਏ ਹਨ ।