ਮਾਸਟਰ ਤਾਰਾ ਸਿੰਘ ਸਿੱਖ ਇਤਿਹਾਸ ਦੇ ਯੁੱਗ ਪੁਰਸ਼ ਹੋਏ ਹਨ । ਉਨ੍ਹਾਂ ਨੇ ਵੀਹਵੀਂ ਸਦੀ ਦੇ ਗੁੰਝਲਦਾਰ ਰਾਜਨੀਤੀ ਵਿਚ ਸਿੱਖ ਹਿੱਤਾਂ ਤੇ ਆਦਰਸ਼ਾਂ ਦੀ ਥਾਂ ਬਣਾਉਣ ਲਈ, ਜੀਵਨ-ਭਰ ਅਣਥਕ ਤੇ ਨਿਰ-ਸੁਆਰਥ ਸੰਘਰਸ਼ ਕੀਤਾ । ਉਨ੍ਹਾਂ ਨੇ ਵਰਤਮਾਨ ਲੀਹਾਂ ਉੱਪਰ ਸਿੱਖਾਂ ਨੂੰ ਰਾਜਨੀਤਕ ਦਲਾਂ ਵਿਚ ਸੰਗਠਨ ਕਰਨ ਦੀ ਪਰੰਪਰਾ ਚਲਾਈ । ਲੇਖਕ ਨੇ ਇਸ ਪੁਸਤਕ ਵਿਚ ਅੰਕਿਤ ਕੀਤੇ ਵਿਚਾਰਾਂ ਤੇ ਘਟਨਾਵਾਂ ਲਈ ਮੂਲ ਆਧਾਰ, ਮਾਸਟਰ ਜੀ ਨਾਲ ਆਪਣੀ ਇਕ ਲੰਬੀ ਮੁਲਾਕਾਤ, ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਰਿਕਾਰਡਾਂ ਤੇ ਮਾਸਟਰ ਜੀ ਦੀਆਂ ਨਿੱਜੀ ਅਣ-ਛਪੀਆਂ ਲਿਖਤਾਂ ਨੂੰ ਬਣਾਇਆ ਹੈ। ਪੁਸਤਕ ਵਿਚ ਦਿੱਤੇ ਪ੍ਰਮਾਣਿਕ ਹਵਾਲਿਆਂ ਦੇ ਕਾਰਨ, ਨਿਸਚੇ ਹੀ ਇਹ ਪੁਸਤਕ ਭਵਿੱਖ ਦੇ ਇਤਿਹਾਸ-ਖੋਜੀਆਂ ਲਈ, ਮਾਸਟਰ ਜੀ ਦੇ ਇਤਿਹਾਸ ਸੰਬੰਧੀ ਮੂਲ ਸਰੋਤ ਵਜੋਂ ਵਰਤੀ ਜਾਂਦੀ ਰਹੇਗੀ।