ਇਹ ਨਾਵਲ ਬੰਕਿਮ ਬਾਬੂ ਨੇ 1876 ਵਿਚ ਲਿਖਿਆ, ਜਿਸ ਦਾ ਨਾਮ ਉਸ ਨੇ ਪਹਿਲੇ ਐਡੀਸ਼ਨ ਵਿਚ ‘ਰਾਗਨੀ’ ਰੱਖਿਆ ਸੀ, ਪਰ ਅਗਲੇ ਐਡੀਸ਼ਨ ਵਿਚ ਇਸ ਨੂੰ ਬਦਲ ਕੇ ‘ਰਜਨੀ’ ਕਰ ਦਿੱਤਾ । ਇਸਦੀ ਨਾਇਕ (ਰਜਨੀ) ਅੱਖਾਂ ਤੋਂ ਅੰਨ੍ਹੀ ਹੈ । ‘ਰਜਨੀ’ ਭਾਵੇਂ ਅੱਤ ਦਰਜੇ ਦੀ ਗ਼ਰੀਬ ਤੇ ਜਨਮ ਦੀ ਅੰਨ੍ਹੀ ਹੋਣ ਕਰਕੇ ਵਿਦਿਆ ਨਹੀਂ ਪੜ੍ਹ ਸਕੀ, ਪਰ ਉਸ ਦੇ ਦਿਲ ਦੀ ਕੋਮਲਤਾ, ਸਰੀਰ ਦੀ ਸੁੰਦਰਤਾ ਤੇ ਵਿਚਾਰਾਂ ਦੀ ਦ੍ਰਿੜ੍ਹਤਾ ਵੇਖ ਕੇ ਉਸ ਦੇ ਭਾਗਾਂ ਨੂੰ ਸਲਾਹੁਣਾ ਹੀ ਪੈਂਦਾ ਹੈ । ਇਸ ਵਿਚ ਸਾਰੇ ਪਾਤਰ, ਜੀਵਨੀ ਵਾਂਗ ਆਪੋ ਆਪਣੀ ਹੱਡ-ਬੀਤੀ ਸੁਣਾਂਦੇ ਹਨ, ਜਿਹੜੀ ਬੜੀ ਹੀ ਸੁਭਾਵਿਕ ਤੇ ਪ੍ਰਭਾਵਸ਼ਾਲੀ ਲੱਗਦੀ ਹੈ । ਨਾਨਕ ਸਿੰਘ ਨੇ ਇਸ ਨਾਵਲ ਨੂੰ ਪੰਜਾਬੀ ਵਿਚ ਪੇਸ਼ ਕਰਨ ਯਤਨ ਕੀਤਾ ਹੈ ।