ਇਹ ਪੁਸ਼ਪਾਂਜਲੀ (ਫੁੱਲਾਂ-ਭਰੀ ਬੁੱਕ) ਸੰਸਾਰ ਦੇ ਮਹਾਂਪੁਰਸ਼ਾਂ, ਸੰਤਾਂ, ਕਵੀਆਂ, ਫਿਲਾਸਫਰਾਂ ਤੇ ਨੀਤੀਵਾਨਾਂ ਦੇ ਗਿਆਰਾਂ ਸੌ ਪੰਝੀ ਸੁੰਦਰ ਬਚਨਾਂ ਦਾ ਗੁਲਦਸਤਾ ਹੈ । ਇਨ੍ਹਾਂ ਵਿੱਚੋਂ ਕਿਸੇ ਦੀ ਮਹਿਕ, ਕਿਸੇ ਦਾ ਰੰਗ ਅਤੇ ਕਿਸੇ ਦੀ ਨੁਹਾਰ ਮਨ ਨੂੰ ਮੋਹਣ ਵਾਲੀ ਤੇ ਜ਼ਿੰਦਗੀ ਨੂੰ ਭਰਪੂਰ ਪ੍ਰੇਰਨਾ ਦੇਣ ਵਾਲੀ ਹੈ । ਪੰਜਾਬੀ ਵਿਚ ਇਹ ਗਿਆਰਾਂ ਸੌ ਪੰਝੀ ਅਨਮੋਲ ਬਚਨਾਂ ਦੀ ਸੰਚੀ ਆਪਣੀ ਕਿਸਮ ਦੀ ਅਦੁੱਤੀ ਕਿਤਾਬ ਹੈ ।