ਇਹ ਪੁਸਤਕ ਪੰਜਾਬੀ ਸਾਹਿੱਤ ਦੇ ਸਰੋਤ-ਮੂਲਕ ਇਤਿਹਾਸ ਦੀ ਪੰਜਵੀਂ ਸੈਂਚੀ ਹੈ। ਕਿਸੇ ਭਾਸ਼ਾ ਦੇ ਸਾਹਿੱਤ ਨੂੰ ਸਮਝਣ ਲਈ ਉਚਿਤ ਵਸੀਲਾ ਹੈ ਉਸ ਦਾ ਇਤਿਹਾਸ। ਇਸ ਵਿਚ ਕੋਈ ਸ਼ਕ ਨਹੀਂ ਕਿ ਪੰਜਾਬੀ ਸਾਹਿੱਤ ਦੇ ਕਈ ਇਤਿਹਾਸ ਲਿਖੇ ਜਾ ਚੁਕੇ ਹਨ, ਪਰ ਸਭਿਆਚਾਰਕ ਸੰਦਰਭ ਵਿਚ ਸਰੋਤਾਂ ਦੇ ਆਧਾਰ ਤੇ ਸਾਰੇ ਪੰਜਾਬੀ ਸਾਹਿੱਤ ਨੂੰ ਆਪਣੇ ਕਲਾਵੇ ਵਿਚ ਸਮੇਟਣ ਵਾਲੇ ਵਿਵਸਥਿਤ ਇਤਿਹਾਸ ਦੀ ਘਾਟ ਅਜੇ ਮਹਿਸੂਸ ਕੀਤੀ ਜਾ ਰਹੀ ਸੀ। ਇਸ ਲਈ ਇਹਨਾਂ ਸੈਂਚੀਆਂ ਵਿਚ ਅਜਿਹਾ ਵਿਸਥਾਰ ਭਰਪੂਰ ਇਤਿਹਾਸ ਡਾ. ਰਤਨ ਸਿੰਘ ਜੱਗੀ ਵੱਲੋਂ ਇਸ ਪੁਸਤਕ ਦੇ ਰੂਪ ਵਿਚ ਤਿਆਰ ਕੀਤਾ ਗਿਆ ਹੈ।