ਇਸ ਖੋਜ-ਪੁਸਤਕ ਵਿਚ ਪੰਜਾਬ ਦੇ ਇਲਾਕੇ ਮਾਲਵੇ ਦੇ ਲੋਕ-ਸਾਹਿਤ ਦਾ ਇਕ ਚੰਗਾਤੇ ਵਿਸਤ੍ਰਿਤ ਆਲੋਚਨਾਤਮਕ ਅਧਿਐਨ ਹੈ। ਇਸ ਵਿਚ ਮਾਲਵਾ ਇਲਾਕੇ ਦੇ ਭੂਗੋਲਿਕ, ਇਤਿਹਾਸਕ, ਸਭਿਆਚਾਰਕ ਅਤੇ ਆਰਥਿਕ ਪਿਛੋਕੜ ਬਾਰੇ ਪੂਰਾ ਪੂਰਾ ਵਰਣਨ ਹੈ। ਇਸ ਵਿਚ ਸਾਧਾਰਣ ਤੌਰ ਤੇ ਪੰਜਾਬੀ ਲੋਕ ਸਾਹਿਤ ਦੇ ਸਿਧਾਂਤਾਂ, ਲੱਛਣਾਂ ਤੇ ਅੰਗਾਂ; ਤੇ ਵਿਸ਼ੇਸ਼ ਕਰਕੇ ਮਾਲਵੇ ਦੇ ਲੋਕ ਸਾਹਿਤ ਬਾਰੇ ਵਿਸਥਾਰ ਸਹਿਤ ਚਰਚਾ ਹੈ। ਇਸ ਇਲਾਕੇ ਦੇ ਲੋਕਾਂ ਦੇ ਜੀਵਨ ਦੇ ਹਰ ਮੌਕੇ ਉੱਤੇ (ਜਨਮ ਤੋਂ ਲੈ ਕੇ ਮਰਨ ਤਕ) ਅਤੇ ਸਾਲ ਦੇ ਵੱਖ ਵੱਖ ਮੌਸਮਾਂ ਸਮੇਂ ਗਾਏ ਜਾਣ ਵਾਲੇ ਵਿਸ਼ੇਸ਼ ਪੰਜਾਬੀ ਲੋਕ ਗੀਤਾਂ ਬਾਰੇ ਡੂੰਘਿਆਈ ਨਾਲ ਪੂਰਨ ਅਤੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ।