ਇਸ ਪੁਸਤਕ ਦਾ ਮੁੱਖ ਉਦੇਸ਼ ਪਾਠਕਾਂ ਤੇ ਵਿਦਿਆਰਥੀਆਂ ਨੂੰ ਅਜੋਕੇ ਸਾਹਿਤ ਨਾਲ ਜੋੜਨਾ ਹੈ। ਆਮ ਕਰਕੇ ਵਿਦਿਆਰਥੀਆਂ ਨੂੰ ਬੀਤੇ ਸਮਿਆਂ ਦਾ ਸਾਹਿਤ ਹੀ ਪੜ੍ਹਾਇਆ ਜਾਂਦਾ ਹੈ। ਇਹ ਵੀ ਪੜ੍ਹਾਇਆ ਜਾਣਾ ਚਾਹੀਦਾ ਹੈ, ਪਰ ਇਸ ਸਫਰ ਅਜੋਕੇ ਸਮਿਆਂ ਤਕ ਮੁਕੰਮਲ ਹੋਣਾ ਲਾਜ਼ਮੀ ਹੈ। ਇਸ ਪੁਸਤਕ ਵਿਚ ਚੌਥੀ ਪੀੜ੍ਹੀ ਦੇ ਕਹਾਣੀਕਾਰਾਂ ਦੀਆਂ ਕਹਾਣੀਆਂ ਸ਼ਾਮਲ ਹਨ। ਇਨ੍ਹਾਂ ਵਿੱਚੋਂ ਵਧੇਰੇ ਦਾ ਪ੍ਰਕਾਸ਼ਿਤ ਸਮਾਂ ਅਜੋਕੀ (ਇੱਕੀਵੀਂ) ਸਦੀ ਦਾ ਹੈ। ਇਸ ਕਰਕੇ ਇਹ ਕਹਾਣੀਆਂ ਅਜੋਕੇ ਸਮੇਂ ਵਿਚ ਪ੍ਰਵਾਨ ਚੜ੍ਹੀ ਪੀੜ੍ਹੀ ਦੇ ਸਮਿਆਂ ਬਾਰੇ ਹਨ।