ਸਾਹਿਤ ਸਮਾਜਿਕ ਕਾਰਜ ਹੈ । ਇਹ ਆਪਣੇ ਸਮੇਂ ਦੇ ਹਾਲਾਤ ਦੀ ਇਤਿਹਾਸਕ ਉਪਜ ਹੁੰਦਾ ਹੈ । ਕਲਾ-ਕ੍ਰਿਤਾਂ ਜਾਂ ਕਲਾਕਾਰ ਨਾ ਆਪਣੇ ਸਮੇਂ-ਸਥਾਨ ਤੋਂ ਨਿਰਪੱਖ ਹੁੰਦੇ ਹਨ, ਨਾ ਨਿਰਪੇਖ । ਇਨ੍ਹਾਂ ਦੀ ਆਪਣੇ ਸਮਾਜ-ਇਤਿਹਾਸ ਵਿਚ ਵਿਸ਼ੇਸ਼ ਅਹਿਮੀਅਤ ਹੁੰਦੀ ਹੈ । ਸਾਹਿਤ ਸਮਾਜ ਦੀ ਸਮਝ ਦਾ ਸਾਧਨ ਹੈ । ਸਮਾਜ-ਇਤਿਹਾਸ ਦੀ ਜਾਣਕਾਰੀ ਨਾਲ ਸਾਹਿਤ ਨੂੰ ਸਮਝਣਾ ਸੌਖਾ ਹੋ ਜਾਂਦਾ ਹੈ । ਸਾਹਿਤ ਤੇ ਸਮਾਜ-ਇਤਿਹਾਸ ਇਕ ਦੂਜੇ ਦੇ ਪੂਰਕ ਹਨ । ਇਸ ਪੁਸਤਕ ਵਿਚ ਅਜੇਹੀ ਦੁਵੱਲੀ ਪਹੁੰਚ ਅਪਨਾਈ ਗਈ ਹੈ ।