ਧਾਰਮਿਕ ਜਗਤ ਵਿਚ ਜਿਤਨੀਆਂ ਸਮੱਸਿਆਵਾਂ ਹਨ, ਜੋ ਰੁਕਾਵਟਾਂ ਹਨ, ਉਨ੍ਹਾਂ ਦਾ ਮੂਲ ਕਾਰਨ ਪੰਜ ਵਿਕਾਰ ਹਨ। ਇਹਨਾਂ ਪੰਜ ਵਿਕਾਰਾਂ ਤੋਂ ਇਤਨੀਆਂ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਨੇ ਕਿ ਸਮਾਧੀਲੀਨ ਹੋਣਾ ਔਖਾ ਹੋ ਜਾਂਦਾ ਹੈ। ਚਾਰੇ ਯੁਗਾਂ ਵਿਚ ਇਹਨਾਂ ਹੀ ਪੰਜਾਂ ਤੋਂ ਉਤਪੰਨ ਹੋਈਆਂ ਅੜਿਚਨਾਂ ਕਰਕੇ ਧਾਰਮਿਕ ਲਕਸ਼ ਪ੍ਰਾਪਤ ਕਰਨਾ ਔਖਾ ਹੋ ਜਾਂਦਾ ਹੈ। ਇਸ ਪੁਸਤਕ ਵਿਚ ਮੈਂ ਪੰਜ ਵਿਕਾਰ – ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੇ ਚਾਰ ਯੁਗਾਂ ਦਾ ਗੁਰਬਾਣੀ ਤੋਂ ਮਿਲੀ ਸੂਝ-ਬੂਝ ਅਨੁਸਾਰ ਲਿਖਤੀ ਰੂਪਾਂਤਰਣ ਕੀਤਾ ਹੈ। ਪਾਠਕਾਂ ਲਈ ਇਹ ਪੁਸਤਕ ਗਿਆਨ-ਵਰਧਕ ਹੋਵੇਗੀ।