ਮਨੁੱਖ ਦੇ ਜੀਵਨ ਦਾ ਮਨੋਰਥ ਕੀ ਹੈ? ਇਹ ਸੁਆਲ ਆਦਿ ਕਾਲ ਤੋਂ ਧਰਮ-ਚਿੰਤਕਾਂ ਤੇ ਦਾਰਸ਼ਨਿਕਾਂ ਦੀ ਵਿਚਾਰ ਚਰਚਾ ਦਾ ਮੁੱਖ ਵਿਸ਼ਾ ਰਿਹਾ ਹੈ। ਗੁਰਬਾਣੀ ਅਨੁਸਾਰ ਮਨੁੱਖ ਨੇ ਪਰਮਾਤਮਾ ਦੀ ਸਿਫਤਿ-ਸਲਾਹ ਕਰ ਕੇ ਉਸ ਦੇ ਗੁਣ ਗ੍ਰਹਿਣ ਕਰਨੇ ਹਨ ਤੇ ਸੁਰਤਿ ਦਾ ਵਿਕਾਸ ਕਰ ਕੇ ਉਸ ਵਰਗੇ ਹੋ ਕੇ ਉਸ ਸੱਚ ਵਿਚ ਅਭੇਦ ਹੋਣਾ ਹੈ, ਪਰ ਮਨੁੱਖ ਇਸ ਪ੍ਰਯੋਜਨ ਨੂੰ ਭੁੱਲ ਕੇ ਝੂਠੇ ਧੰਦਿਆਂ ਵਿਚ ਉਲਝ ਕੇ ਜੀਵਨ ਰਾਸ ਗਵਾ ਲੈਂਦਾ ਹੈ। ਇਹ ਪੁਸਤਕ ਮਨ ਤੂੰ ਜੋਤਿ ਸਰੂਪੁ ਹੈ ਸ. ਸੇਵਾ ਸਿੰਘ ਗਰੇਵਾਲ ਦੁਆਰਾ ਤਿਆਰ ਕੀਤੀ ਲਿਖਤ ਵਿਚੋਂ ਤਰਤੀਬ ਦੇ ਕੇ ਮਸਕੀਨ ਜੀ ਦੀ ਦਸਵੀਂ ਬਰਸੀ ਦੇ ਮੌਕੇ ’ਤੇ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ।