ਇਸ ਨਾਵਲ ਦਾ ਮੁੱਖ ਪਾਤਰ ‘ਦਿਲਦਾਰ’ ਬੀ.ਏ. ਵਿਚ ਪੜ੍ਹਦੇ ਸਮੇਂ ‘ਅਵਿਨਾਸ਼’ ਨਾ ਦੀ ਕੁੜੀ ਨੂੰ ਚਾਉਣ ਲੱਗ ਜਾਂਦਾ ਹੈ ਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ । ਪਰ ਦਿਲਦਾਰ ਨੂੰ ਆਪਣੇ ਮਾਂ-ਪਿਉ ਦੇ ਜ਼ੋਰ ਪਾਉਣ ਤੇ ਹਰਜੀਤ ਨਾਲ ਵਿਆਹ ਕਰਵਾਉਣਾ ਪਿਆ ਪਰ ਅਵਿਨਾਸ਼ ਦੀਆਂ ਯਾਦਾਂ ਦਿਲਦਾਰ ਨੂੰ ਕਮਜ਼ੋਰ ਕਰ ਦਿੰਦੀਆਂ ਹਨ । ਹਰਜੀਤ ਦਾ ਸੁਭਾਅ, ਸਹਿਣਸ਼ੀਲਤਾ ਦਿਲਦਾਰ ਨੂੰ ਨਵਾਂ ਜੀਵਨ ਜੀਉਣ ਦੀ ਪ੍ਰੇਰਨਾ ਦਿੰਦੀ ਹੈ । ਦਿਲਦਾਰ ਸਿੰਗਾਪੁਰ ਵਿਚ ਆਪਣਾ ਨਵਾਂ ਜੀਵਨ ਸ਼ੁਰੂ ਕਰਦਾ ਹੈ, ਤੇ ਇੰਦਰਾ ਉਸਨੂੰ ਵਪਾਰ ਦੀਆਂ ਨਿੱਕੀ ਤੋਂ ਨਿੱਕੀਆਂ ਗੱਲਾਂ ਸਿਖਾਉਂਦੀ ਹੈ । ਇਸ ਵਿਚ ਹਰਜੀਤ ਦਾ ਪਾਤਰ ਹਿਲਾ ਕੇ ਰੱਖ ਦਿੰਦਾ ਹੈ ।