ਇਹ ਪੁਸਤਕ ਬਲਦੇਵ ਸਿੰਘ ‘ਸੜਕਨਾਮਾ’ ਦੇ ਪਹਿਲੇ ਛਪੇ ਨਾਵਲ ‘ਅੰਨਦਾਤਾ’ ਦਾ ਦੂਸਰਾ ਭਾਗ ਹੈ । ਇਹ ਨਾਵਲ ਘੁੰਮਣਘੇਰੀ ਵਿਚ ਫਸੇ ਕਿਸਾਨ ਦੀ ਪੇਸ਼ਕਾਰੀ ਹੈ । ਉੱਜੜ ਰਹੇ ਪਰਿਵਾਰ ਦਾ ਦੁੱਖ ਹੈ । ਇਹ ਦੁੱਖ ਅਵਸਥਾਵਾਂ ਦੀ ਵੀ ਦੇਣ ਹਨ ਤੇ ਵਿਅਕਤੀਗਤ ਵੀ ਹਨ । ਨਾਵਲ ਦੀ ਵਿਧੀ ਵਿਡੰਬਨਾ ਦੀ ਵਿਧੀ ਹੈ । ਬਲਦੇਵ ਸਿੰਘ ਨੇ ਨਾਵਲ ਵਿਚ ਉਜਾੜੇ ਅਤੇ ਕਿਸਾਨੀ ਦੁਖਾਂਤ ਦੀਆਂ ਅੰਦਰਲੀਆਂ ਸਥਿਤੀਆਂ ਨੂੰ ਪੇਸ਼ ਕੀਤਾ ਹੈ । ਨਾਵਲ ਵਿਚ ਕੁੱਝ ਅਜਿਹੇ ਗਲਪੀ-ਦ੍ਰਿਸ਼ ਹਨ, ਜੋ ਤੁਸੀਂ ਭੁੱਲ ਨਹੀਂ ਸਕਦੇ ।