ਇਸ ਪੁਸਤਕ ਵਿਚ ਜਪੁਜੀ ਦੀ ਅਨੁਭੂਤੀ ਅਤੇ ਅਭਿਵਿਅਕਤੀ ਨੂੰ ਆਧਾਰ ਬਣਾਇਆ ਗਿਆ ਹੈ । ਪਹਿਲੇ ਅਧਿਆਇ ਵਿਚ ਜਪੁਜੀ ਦੇ ਰਚੈਤਾ ਦਾ ਪਰਿਚਯ ਹੈ । ਦੂਜੇ ਅਧਿਆਇ ਵਿਚ ਜਪੁਜੀ ਦਾ ਅਧਿਆਤਮਿਕ ਵਿਸ਼ਲੇਸ਼ਣ ਹੋਇਆ ਹੈ । ਜਪੁਜੀ ਦੀ ਅਭਿਵਿਅਕਤੀ ਦੇ ਸਰੂਪ ਨੂੰ ਤੀਜੇ ਅਧਿਆਇ ਵਿਚ ਸਮੋਇਆ ਹੋਇਆ ਹੈ । ਚੌਥੇ ਅਧਿਆਇ ਵਿਚ ਜਪੁਜੀ ਦਾ ਪਾਠ ਅਤੇ ਉਸ ਦੀ ਅਧਿਕਾਰੀ ਵਿਆਖਿਆ ਹੈ ।