ਡਾ. ਹਰਪਾਲ ਸਿੰਘ ਪੰਨੂ (ਜਨਮ 20-6-1953) ਪੰਜਾਬ ਯੂਨੀਵਰਸਿਟੀ, ਪਟਿਆਲਾ ਦੇ ਧਰਮ ਅਧਿਐਨ ਵਿਭਾਗ ਵਿਚ ਪ੍ਰੋਫੈਸਰ ਅਤੇ ਮੁਖੀ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਹਨ । ਉਹ ਯੂ.ਜੀ.ਸੀ. ਦੇ ਸੈਂਟਰ ਫਾਰ ਬੁਧਿਸਟ ਸਟੱਡੀਜ਼ ਅਤੇ ਸੈਂਟਰ ਫਾਰ ਗੁਰੂ ਨਾਨਕ ਸਟੱਡੀਜ਼ ਦੇ ਡਾਇਰੈਟਰ ਵਜੋਂ ਵੀ ਸੇਵਾ ਨਿਭਾ ਰਹੇ ਹਨ । ਆਪ ਜੀ ਦਿੱਲੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਈਰਾਨ ਦੀ ਧਰਮ ਅਧਿਐਨ ਯੂਨੀਵਰਸਿਟੀ ਕੁੰਮ ਦੇ ਵਿਜ਼ਿਟਿੰਗ ਪ੍ਰੋਫੈਸਰ ਵੀ ਹਨ । ਧਰਮ – ਅਧਿਐਨ ਬਾਰੇ ਆਪ ਦੀਆਂ ਕਿਰਤਾਂ ਗੁਰੂ ਨਾਨਕ ਦਾ ਕੁਦਰਤ ਸਿਧਾਂਤ, ਸਿੱਖ ਧਰਮ ਵਿਚ ਕਾਲ ਅਤੇ ਅਕਾਲ ਅਤੇ ਭਾਰਤ ਦੇ ਪੁਰਾਤਨ ਧਰਮ : ਇਕ ਸੰਖੇਪ ਸਰਵੇਖਣ ਪ੍ਰਮਾਣਿਕ ਰਚਨਾਵਾਂ ਹਨ । ਗੌਤਮ ਤੋਂ ਤਾਸਕੀ ਤੱਕ ਅਤੇ ਆਰਟ ਤੋਂ ਬੰਦਗੀ ਤੱਕ ਵਿਚ ਵਡੇਰਿਆਂ ਦੀਆਂ ਸਾਖੀਆਂ ਨੂੰ ਰਸੀਲੀ ਸ਼ੈਲੀ ਰਾਹੀਂ ਪੇਸ਼ ਕਰ ਕੇ ਆਪ ਨੇ ਆਪਣੇ ਪਾਠਕਾਂ ਦਾ ਘੇਰਾ ਬਹੁਤ ਮੋਕਲਾ ਕਰ ਲਿਆ ਹੈ, ਜਿਸ ਦੀ ਅਗਲੀ ਕੜੀ ਵਜੋਂ ਹੱਥਲੀ ਪੁਸਤਕ ਪੇਸ਼ ਕੀਤੀ ਜਾ ਰਹੀ ਹੈ ।