ਇਸ ਪੁਸਤਕ ਵਿਚ ਕੜਾਹ ਪ੍ਰਸ਼ਾਦ ਦੀ ਵਿਲਖਣਤਾ ਨੂੰ ਹਰ ਪਹਿਲੂ ਤੋਂ ਭਾਵਪੂਰਤ ਸ਼ਬਦਾਵਲੀ ਦੁਆਰਾ ਗੁਰਮਤਿ-ਅਗਵਾਈ ਦੇਣ ਦਾ ਜਤਨ ਕੀਤਾ ਗਿਆ ਹੈ । ਇਸ ਪੁਸਤਕ ਦਾ ਵਿਸ਼ਾ ਵਸਤੂ ਕੜਾਹ ਪ੍ਰਸ਼ਾਦ ਦੀ ਮਹੱਤਵਪੂਰਨ ਮਰਯਾਦਾ ਨੂੰ ਦਰਸਾਉਣਾ ਅਤੇ ਸ਼ੰਕਾਵਾਦੀਆਂ ਦੇ ਮਨਾਂ ਵਿਚ ਪਏ ਹੋਏ ਭਰਮ ਭੁਲੇਖਿਆਂ ਨੂੰ ਹਟਾਉਣਾ ਹੈ । ਗੁਰਬਾਣੀ ਵਿਚ ਵਰਤੇ ਗਏ ‘ਪ੍ਰਸਾਦਿ’ ਦਾ ਉਚਾਰਨ ‘ਪ੍ਰਸ਼ਾਦ’ ਕਰਨਾ ਭਾਰੀ ਭੁੱਲ ਹੈ । ‘ਪ੍ਰਸਾਦਿ’ ਪਦ ਦੇ ਅਰਥ ਹਨ – ‘ਕਿਰਪਾ ਦੁਆਰਾ’ ਅਤੇ ‘ਪ੍ਰਸ਼ਾਦ’ ਦੇ ਅਰਥ ਹਨ – ਪ੍ਰਸ਼ਾਦਾ, ਭੋਜਨ, ਕੜਾਹ ਪ੍ਰਸ਼ਾਦ ਆਦਿ ।