ਦੋਸਤੋਯੇਵਸਕੀ ਦੀਆਂ ਰਚਨਾਵਾਂ ਵਿਚ ਕੇਵਲ ਇਸ ਪੁਰਜੋਸ਼ ਕਲਾਕਾਰ ਦੀ ਸਦੀਵੀ ਚਿੰਤਾ ਦਾ, ਕੇਵਲ ਉਸ ਦੇ ਰੋਸ ਦਾ, ਪ੍ਰਵਾਨਗੀ ਦੇ ਅਯੋਗ ਸੰਸਾਰ ਪ੍ਰਤੀ ਉਸ ਦੀ ਵੰਗਾਰ ਦਾ ਹੀ ਵਰਣਨ ਨਹੀਂ, ਇਹ ਉਸ ਦੀ ਬੇਚੈਨੀ ਨੂੰ, ਇਸ ਖੋਜੀ ਦੇ ਸੰਤਾਪ ਨੂੰ, ਉਹਨਾਂ ਅੰਤਰ-ਵਿਰੋਧਾਂ ਨੂੰ ਵੀ ਚਿਤਰਦੀਆਂ ਹਨ ਜਿਹਨਾਂ ਨੂੰ ਹਲ ਕਰਨਾ, ਕਲੇ ਕਾਰੇ ਮਨੁਖ ਦੀ ਸਮਰਥਾ ਤੋਂ ਪਾਰ ਦਿ ਗੱਲ ਹੈ। ਇਸ ਪੁਸਤਕ ਵਿਚ ਉਸ ਦੀਆਂ ਚੋਣਵੀਆਂ ਰਚਨਾਵਾਂ ਦਾ ਪੰਜਾਬੀ ਅਨੁਵਾਦ ਪੇਸ਼ ਕੀਤਾ ਗਿਆ ਹੈ।