ਲੇਖਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਨਾਲ ਸਬੰਧਤ, ਆਪਣੇ ਖੋਜ ਪਰਚੇ ਜੋ ਸਮੇਂ ਸਮੇਂ, ਸੈਮੀਨਾਰਾਂ ਵਿਚ ਪ੍ਰਸਤੁਤ ਕੀਤੇ, ਨੂੰ ਇਸ ਉਪਰਾਲੇ ਰਾਹੀਂ ਇਸ ਪੁਸਤਕ ਦਾ ਰੂਪ ਦਿੱਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਮੁਖ ਬਾਣੀਆਂ, ਜੀਵਨ ਦੇ ਕਿਸੇ ਖਾਸ ਮਨੋਰਥ ਨੂੰ ਲੈ ਕੇ ਉਚਾਰੀਆਂ ਗਈਆਂ ਹਨ, ਜਿਨ੍ਹਾਂ ਵਿੱਚ ਸਮਕਾਲੀ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸਮੱਸਿਆਵਾਂ ਦਾ ਕੇਵਲ ਚਿੱਤਰਣ ਨਹੀਂ ਸਗੋਂ ਅਧਿਆਤਮਿਕ ਪੱਖ ਤੋਂ ਸਮਾਧਾਨ ਵੀ ਦਿੱਤਾ ਹੈ। ਇਸ ਸਮਾਧਾਨ ਦੀ ਮਹੱਤਤਾ ਉਸ ਸਮੇਂ ਤਾਂ ਸੀ ਹੀ ਪ੍ਰੰਤੂ ਇਹਨਾਂ ਰਚਨਾਵਾਂ ਵਿੱਚ ਚਿੱਤਰੀਆਂ ਗਈਆਂ ਅਟੱਲ ਸੱਚਾਈਆਂ, ਕਦਰਾਂ ਕੀਮਤਾਂ ਅੱਜ ਵੀ ਉਤਨੀਆਂ ਹੀ ਸਾਰਥਕ ਹਨ ਜਿਤਨੀਆਂ ਉਸ ਸਮੇਂ ਵਿੱਚ ਸਨ। ਇਸ ਮੰਤਵ ਨੂੰ ਮੁੱਖ ਰੱਖਦਿਆਂ ਇਹਨਾਂ ਰਚਨਾਵਾਂ ਨੂੰ ਪਾਠਕਾਂ ਤਕ ਪਹੁੰਚਾਉਣ ਦਾ ਇਕ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ।