ਡਾ. ਸਰਬਜਿੰਦਰ ਸਿੰਘ ਵੱਲੋਂ ਲਿਖੀ ਇਸ ਰਚਨਾ ਵਿੱਚ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਾਦਨਾ ਦੇ ਕਾਰਣਾਂ, ਇਸ ਦੀ ਪਵਿੱਤਰ ਤਰਤੀਬ ਅਤੇ ਯੋਗਦਾਨੀਆਂ ਬਾਰੇ ਗੱਲ ਕੀਤੀ ਗਈ ਹੈ, ਉੱਥੇ ਉਹ ਤੱਥ ਵੀ ਸਾਹਮਣੇ ਲਿਆਉਣ ਦੇ ਜਤਨ ਕੀਤੇ ਗਏ ਹਨ ਜਿਨ੍ਹਾਂ ਉੱਪਰ ਗੰਭੀਰ ਸੰਵਾਦ ਛੇੜਿਆ ਜਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੂਖਮ ਤੋਂ ਸੂਖਮ ਪੱਖਾਂ ਬਾਰੇ ਅੱਜ ਤਕ ਕਈ ਗਹਿਰ-ਗੰਭੀਰ ਕਿਤਾਬਾਂ ਸਾਹਮਣੇ ਆ ਚੁੱਕੀਆਂ ਹਨ। ਪਰ ਬਾਕੀ ਧਰਮ ਗ੍ਰੰਥਾਂ ਦੇ ਸੰਪਾਦਨ ਪ੍ਰਬੰਧ ਨੂੰ ਸਾਹਮਣੇ ਰੱਖਦਿਆਂ ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਪੱਖ ਨੂੰ ਇਸ ਪੁਸਤਕ ਵਿੱਚ ਪੇਸ਼ ਕੀਤਾ ਗਿਆ ਹੈ, ਇਹ ਨਵਾਂ ਵੀ ਹੈ ਅਤੇ ਨਿਵੇਕਲਾ ਵੀ।