ਧਰਮ ਬਾਨੀ ਕਿਸੇ ਵੀ ਧਰਮ ਦਾ ਕੇਂਦਰੀ ਸਰੋਕਾਰ ਹੁੰਦੇ ਹਨ। ਸੌਖੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਧਰਮ ਬਾਨੀ ਮਨੁੱਖੀ ਜਾਮੇ ਵਿਚ ਪਰਮਾਤਮਾ ਸ਼ਬਦ ਦਾ ਪ੍ਰਕਾਸ਼ ਹਨ, ਜਿਨ੍ਹਾਂ ਦੀ ਆਮਦ ਨਾਲ ਸੰਸਾਰ ਦਾ ਕੋਨਾ-ਕੋਨਾ ਰੁਸ਼ਨਾ ਉੱਠਦਾ ਹੈ ਅਤੇ ਕਾਲੀਆਂ ਬਦਰੂਹਾਂ ਨੂੰ ਕੰਬਣੀ ਛਿੜ ਉੱਠਦੀ ਹੈ। ਇਹਨਾਂ ਪੈਗੰਬਰਾਂ ਸਦਕਾ ਹੀ ਦੁਨੀਆਂ ਦੇ ਹਰ ਹਿੱਸੇ ਵਿਚ ਧਰਮ ਅਤੇ ਨਿਵੇਕਲੇ ਸਭਿਆਚਾਰ ਦੇ ਲੋਕਾਂ ਦੀ ਆਮਦ ਵੇਖਣ ਨੂੰ ਮਿਲਦੀ ਹੈ। ਧਰਮ ਬਾਨੀਆਂ ਦੇ ਜੀਵਨ ਅਤੇ ਯੋਗਦਾਨ ਬਾਰੇ ਜਾਣਨ ਦੀ ਉਤਸੁਕਤਾ ਹਮੇਸ਼ਾਂ ਬਣੀ ਰਹਿੰਦੀ ਹੈ। ਇਸੇ ਦੀ ਪੂਰਤੀ ਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਵੱਲੋਂ ਇਹ ਪੁਸਤਕ ‘ਵਿਸ਼ਵ ਧਰਮ ਬਾਨੀ, ਗ੍ਰੰਥ, ਸੰਪ੍ਰਦਾਇ ਅਤੇ ਚਿੰਤਕ’ ਵਿਸ਼ੇ ਅਧੀਨ ਚਾਰ ਭਾਗਾਂ ਵਿਚ ਪ੍ਰਕਾਸ਼ਤ ਕੀਤੀ ਗਈ ਹੈ। ਵਿਦਵਾਨ ਪਾਠਕ ਇਸ ਤੋਂ ਭਰਪੂਰ ਲਾਭ ਉਠਾ ਸਕਣਗੇ।