ਇਹ ਪਹਿਲੀ ਵਾਰ ਸਿੱਖ ਇਤਿਹਾਸ ਵਿਚ ਵਾਰਤਕ ਜੀਵਨ ਭਾਈ ਦਇਆ ਸਿੰਘ ਦਾ ੧ ਫਰਵਰੀ ੧੬੬੮ ਈ. ਲਾਹੌਰ ਪਾਕਿਸਤਾਨ ਤੋਂ ਅਰੰਭ ਕਰਕੇ ਲੜੀਵਾਰ, ਕ੍ਰਮਵਾਰ ਸੰਨ ਸੰਮਤ ਨਾਨਕਸ਼ਾਹੀ ਤਰੀਕਾਂ ਨਾਲ ਜਨਮ ਤੋਂ ੨੫-੦੫-੧੬੮੪ ਵਿਚ ਬੀਬੀ ਦਿਆਲੀ ਕੌਰ ਨਾਲ ਵਿਆਹ, ਫਿਰ ਅ੍ਰਮਿਤਪਾਨ ਕਰਨਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੰਧੇ ਨਾਲ ਕੰਧਾ ਮਿਲਾ ਕੇ ਸਾਰੇ ਜੰਗਾਂ ਯੁੱਧਾਂ ਵਿੱਚ ਸਫਲ ਯੋਧਾ ਬਣਨਾ ਦੇ ਆਪਜੀ ਦਰਸ਼ਨ ਕਰੋਗੇ । ਉਥੇ ਗੁਰੂ ਕਲਗੀਧਰ ਜੀ ਦੇ ਜੋਤੀ ਜੋਤ ਸਮੇਂ ਆਪਜੀ ਨੇ ਮਹਾਨ ਕਿਰਦਾਰ ਨਿਭਾਇਆ । ਆਖਰੀ ਨਾਂਦੇੜ ਸਾਹਿਬ ਦੀ ਧਰਤੀ ਤੇ ੨੧-੧੨-੧੭੦੮ ਅਕਾਲ ਚਲਾਣਾ ਤੱਕ ੪੦ ਸਾਲ ੧੦ ਮਹੀਨੇ ੨੧ ਦਿਨ ਦੀ ਉਮਰ ਸਿੱਖ ਕੌਮ ਦੇ ਲੇਖੇ ਲਾ ਦਿਤੀ ਆਪਜੀ ਨੂੰ ਪੜ੍ਹਨ ਨੂੰ ਮਿਲੇਗੀ ।