ਸਤਿਗੁਰਾਂ ਦੀ ਕ੍ਰਿਪਾ ਸਦਕਾ ਜੋ ਦਾਸ ਨੇ ਲੜੀਵਾਰ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਤੋਂ ਲੈ ਕੇ ਦਸਾ ਗੁਰੂਆਂ ਦਾ ਇਤਿਹਾਸ ਲਿਖਣ ਦਾ ਯਤਨ ਆਰੰਭਿਆਂ ਸੀ, ਅੱਜ ਦਸਮ ਪਾਤਸ਼ਾਹ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਛਾਪਣ ਦੀ ਖੁਸ਼ੀ ਹੋ ਰਹੀ ਹੈ । ਵੈਸੇ ਤਾਂ ਸਾਡਾ ਸਾਰਾ ਇਤਿਹਾਸ ਹੀ ਖਰਾ ਸੋਨਾ ਹੈ, ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਏਨਾ ਜ਼ਿਆਦਾ ਕੁਰਬਾਨੀ ਭਰਿਆ ਦਿਲਾਂ ਨੂੰ ਟੁੰਬਣ ਵਾਲਾ ਹੈ, ਦਾਸ ਗੁਰੂ ਸਾਹਿਬ ਦਾ ਜੀਵਨ ਲਿਖਣ ਲੱਗਿਆ ਬਹੁਤ ਭਾਵੁਕ ਹੋ ਜਾਂਦਾ ਹੈ । ਦਿਲ ਭਰ ਜਾਂਦਾ ਹੈ ਤੇ ਚਿੱਤ ਕਰਦਾ ਹੈ ਕਿ ਸ਼ਾਹਿਨਸ਼ਾਨ ਦੇ ਜੀਵਨ ਦੇ ਇਕ-ਇਕ ਪਲ ‘ਤੇ ਕਲਮ ਚਲਾਈ ਜਾਵੇ । ਮੈਂ ਇਕ ਲੇਖਕ ਬਣ ਕੇ ਨਹੀਂ, ਸਗੋਂ ਇਕ ਨਿਮਾਣਾ, ਨਾਚੀਜ਼ ਜਿਹਾ ਸਿੱਖ ਬਣ ਕੇ ਆਪਣੇ ਪਿਆਰੇ ਪ੍ਰੀਤਮ, ਹਰ ਦਿਲ ਮਹਿਬੂਬ ਲਈ ਸ਼ਰਧਾ ਅਕੀਦਤ ਪੇਸ਼ ਕਰ ਰਿਹਾ ਹਾਂ । ਸੋ, ਜੋ ਕੁਝ ਦਾਤੇ ਨੇ ਲਿਖਵਾਇਆ ਹੈ, ਉਹ ਕੁਝ ਮੈਂ ਲਿਖ ਦਿੱਤਾ ਹੈ ।