ਇਹ ਪਹਿਲੀ ਵਾਰ ਵਾਰਤਕ ਜੀਵਨ ਭਾਈ ਹਿੰਮਤ ਸਿੰਘ ਜੀ ਦਾ ਜਗਨਨਾਥਪੁਰੀ ਤੋਂ ਸ੍ਰੀ ਚਮਕੌਰ ਸਾਹਿਬ ਤੱਕ ਫਿਰ ਜਨਮ ੧੭ ਮਈ ੧੬੬੪ ਸੰਨ ਤੋਂ ੬ ਦਸੰਬਰ ੧੭੦੪ ਈ: ਤੱਕ ਲਿਖਿਆ ਹੈ । ਇਸ ਪੁਸਤਕ “ਰਾਜੁ ਕਰੈਂਗੇ” ਵਿੱਚ ਜਿੱਥੇ ਅਧਿਆਤਮਿਕਵਾਦ, ਧਰਮ ਅਤੇ ਸਿੱਖ ਧਰਮ ਦੀਆਂ ਮੁੱਢਲੀਆਂ ਗੱਲਾਂ ਬਾਰੇ ਲਿਖਿਆ ਹੈ ਉਥੇ ਸਨਾਤਨਮੱਤ, ਇਸਲਾਮ ਮੱਤ ਬਾਰੇ ਕਈ ਭੇਦ ਖੋਲੇ ਹਨ । ਖਾਲਸਾ ਪੰਥ ਦੀ ਸਾਜਨਾ ਪੜ੍ਹ ਕੇ ਸਿੱਖ ਕੌਮ ਦਾ ਸਿਰ ਮਾਣ ਨਾਲ ਉੱਚਾ ਹੋਵੇਗਾ ।