ਗੁਰਦੁਆਰਾ ਸੁਧਾਰ ਲਹਿਰ (1920-25) ਦੀ ਲੰਬੀ ਜੱਦੋ-ਜਹਿਦ ਉਪਰੰਤ ਸਿੱਖ ਗੁਰਦੁਆਰਾ ਐਕਟ 1925 ਬਣਿਆ ਤੇ ਲਾਗੂ ਹੋਇਆ, ਜਿਸ ਨਾਲ ਸਿੱਖਾਂ ਨੂੰ ਕੇਂਦਰੀ ਸੰਸਥਾ ਵਜੋਂ 'ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ' ਵੀ ਪ੍ਰਾਪਤ ਹੋਈ। ਇਸ ਤੋਂ ਬਾਅਦ ਦਿੱਲੀ, ਨੰਦੇੜ, ਜੰਮੂ-ਕਸ਼ਮੀਰ, ਪਟਨਾ ਸਾਹਿਬ ਤੇ ਹਰਿਆਣਾ ਦੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਲਈ ਕਾਨੂੰਨ ਵੀ ਸਮੇਂ-ਸਮੇਂ ਬਣਾਏ ਗਏ। ਇਸ ਪੁਸਤਕ ਵਿਚ ਗੁਰਦੁਆਰਿਆਂ ਦੇ ਪ੍ਰਬੰਧ ਸੰਬੰਧੀ ਭਾਰਤ ਵਿਚ ਬਣਾਏ ਗਏ ਸਾਰੇ ਕਾਨੂੰਨਾਂ ਦਾ ਭਰੋਸੇਯੋਗ ਪੰਜਾਬੀ ਅਨੁਵਾਦ ਦਿੱਤਾ ਗਿਆ ਹੈ । ਇਨ੍ਹਾਂ ਕਾਨੂੰਨਾਂ ਵਿਚ ਗਾਹੇ-ਬਗਾਹੇ ਕੀਤੀਆਂ ਸੋਧਾਂ ਅਤੇ ਉੱਚ ਅਦਾਲਤਾਂ ਦੇ ਫ਼ੈਸਲਿਆਂ ਨੂੰ ਵੀ ਸ਼ਾਮਲ ਕਰਨ ਨਾਲ ਇਨ੍ਹਾਂ ਕਾਨੂੰਨਾਂ ਦਾ ਅਜੋਕਾ ਨਵੀਨਤਮ ਰੂਪ ਪਹਿਲੀ ਵਾਰ ਉਪਲਬਧ ਹੋ ਗਿਆ ਹੈ । ਲੇਖਕ ਵੱਲੋਂ ਸਾਰੇ ਕਾਨੂੰਨਾਂ ਦਾ ਤੁਲਨਾਤਮਕ ਵਿਵੇਚਨ ਇਸ ਪੁਸਤਕ ਦਾ ਵਿਸ਼ੇਸ਼ ਹਾਸਲ ਹੈ।