ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਸ੍ਰੀ ਖਡੂਰ ਸਾਹਿਬ ਸਿੱਖੀ ਦਾ ਕੇਂਦਰ ਬਣਾਇਆ । ਗੁਰਬਾਣੀ ਦੀ ਸੰਭਾਲ, ਇਤਿਹਾਸਿਕ ਪੱਖ ਤੋਂ ਜਨਮਸਾਖੀ ਲਿਖਵਾਉਣ ਦੀ ਰਵਾਇਤ, ਲੰਗਰ-ਪੰਗਤ-ਸੰਗਤ ਦੀ ਪੱਕੀ ਬੁਨਿਆਦ, ਗੁਰਬਾਣੀ ਦੀਆਂ ਪੋਥੀਆਂ ਲਿਖਣ ਦੀ ਰਵਾਇਤ, ਸਿੱਖ ਕੌਮ ਦੇ ਮਹੱਲ ਨੂੰ ਪੱਕੇ ਪੈਰੀਂ ਕਰਨ ਦਾ ਮੁੱਢਲੀਆਂ ਸੰਸਥਾਵਾਂ ਦਾ ਆਗਾਜ਼ ਇਸੇ ਅਸਥਾਨ ਤੋਂ ਹੋਇਆ । ਇਹ ਪੁਸਤਕ ਖਡੂਰ ਸਾਹਿਬ ਦਾ ਪਿਛੋਕੜ, ਗੁਰੂ ਕਾਲ ਦਾ ਦੌਰ ਅਤੇ ਉਸ ਤੋਂ ਬਾਅਦ ਅੱਜ ਤੱਕ ਦੇ ਹਾਲਾਤ ਦਾ ਵੇਰਵਾ ਖੋਜ ਭਰਪੂਰ ਤੱਥਾਂ ਨਾਲ ਪ੍ਰਸਤੁਤ ਕਰਦੀ ਹੈ ।