ਇਸ ਪੁਸਤਕ ਵਿਚ ਗੁਰਦੁਆਰਾ ਸੰਸਥਾ ਦੇ ਵਿਕਾਸ ਅਤੇ ਕਾਰਜ-ਖੇਤਰ ਦਾ ਦੀਰਘ ਅਧਿਐਨ ਕਰਨ ਦੇ ਨਾਲ ਇਸ ਸੰਸਥਾ ਦੇ ਦਰਪੇਸ਼ ਵਰਤਮਾਨ ਚੁਣੌਤੀਆਂ ਦੀ ਨਿਸ਼ਾਨਦੇਹੀ ਕਰਨ ਅਤੇ ਇਨ੍ਹਾਂ ਦੇ ਸਮਾਧਾਨ ਢੂੰਡਣ ਦਾ ਵੀ ਯਤਨ ਕੀਤਾ ਗਿਆ ਹੈ । ਇਹ ਪੁਸਤਕ ਸਿੱਖ ਜੀਵਨ-ਜਾਚ ਵਿਚ ਗੁਰਦੁਆਰਾ ਸੰਸਥਾ ਦੇ ਮਹੱਤਵ ਦਾ ਦਾਰਸ਼ਨਿਕ ਪੱਖ ਤੋਂ ਨਿਵੇਕਲਾ ਅਧਿਐਨ ਪ੍ਰਸਤੁਤ ਕਰਦੀ ਹੈ, ਜੋ ਗੁਰਬਾਣੀ, ਸਿੱਖ-ਸਿਧਾਂਤ ਤੇ ਰਵਾਇਤਾਂ ਤੇ ਆਧਾਰਿਤ ਹੋਣ ਕਰਕੇ ਪਰਮਾਣਿਕ ਵੀ ਹੈ । ਤਤਕਰਾ ਗੁਰਦੁਆਰਾ : ਸੰਕਲਪ ਅਤੇ ਸੰਸਥਾ / 21 ਗੁਰਦੁਆਰਾ : ਇਤਿਹਾਸਕ ਪਿਛੋਕੜ / 37 ਪੱਛਮੀ ਦੇਸ਼ਾਂ ਵਿਚ ਗੁਰਦੁਆਰੇ ਦਾ ਇਤਿਹਾਸ / 68 ਗੁਰਦੁਆਰਾ : ਸੰਸਥਾ ਅਤੇ ਸੰਸਥਾਤਮਕ ਪ੍ਰਬੰਧ / 90 ਵਰਤਮਾਨ ਚੁਣੌਤੀਆਂ ਅਤੇ ਸਮਾਧਾਨ / 114 ਸਾਰਾਂਸ਼ / 136