ਪੁਸਤਕ ‘ਸਰਬੱਤ ਖ਼ਾਲਸਾ’ ਇਸ ਪੰਥਕ ਸੰਸਥਾ ਅਤੇ ਖ਼ਾਲਸਾਈ ਮਰਯਾਦਾ ਦੀ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਪਰਿਪੇਖ ਵਿੱਚ ਪੜਚੋਲ ਕਰਕੇ, ਖ਼ਾਲਸਾਈ ਸਿਧਾਤਾਂ, ਰਵਾਇਤਾਂ, ਕਦਰਾਂ-ਕੀਮਤਾਂ ਤੇ ਉਚ ਇਖ਼ਲਾਕ ਨੂੰ ਸਿੱਖ ਜਗਤ ਦੇ ਸਨਮੁੱਖ ਪੇਸ਼ ਕਰਨ ਦਾ ਯਤਨ ਹੈ । ਅਜੋਕੀਆਂ ਪ੍ਰਸਥਿਤੀਆਂ ਵਿੱਚ ਖ਼ਾਲਸਾ ਪੰਥ ਕਿਸ ਮੋੜ ‘ਤੇ ਖੜ੍ਹਾ ਹੈ ਅਤੇ ਉਸ ਨੇ ਆਪਣੀ ਵਿਲੱਖਣ, ਨਿਆਰੀ ਤੇ ਅੱਡਰੀ ਕੌਮੀ ਹਸਤੀ ਨੂੰ ਕਿਵੇਂ ਕਾਇਮ ਰੱਖਣਾ ਹੈ, ਇਸ ਸਵਾਲ ਦਾ ਜਬਾਬ ਲੱਭਣ ਦਾ ਯਤਨ ਕੀਤਾ ਗਿਆ ਹੈ ।