ਇਹ ਪੁਸਤਕ ਤਿੰਨ ਨਾਵਲਾਂ ਦਾ ਸੰਗ੍ਰਹਿ ਹੈ । ਇਸ ਵਿਚ ਪਹਿਲਾ ਨਾਵਲ ‘ਯਾਤ੍ਰੀ’ ਹੈ ਜੋ ਕਿਸੇ ਦੀ ਚੜ੍ਹਦੀ ਜਵਾਨੀ ਦੇ ਉਸ ਰੋਹ ਦੀ ਕਹਾਣੀ ਹੈ, ਜਿਸ ਦਾ ਦੁਨੀਆਂ ਵਾਲਿਆਂ ਨੇ ਕੁਝ ਵੀ ਸਹਿਜ ਨਹੀਂ ਰਹਿਣ ਦਿੱਤਾ । ਏਥੋਂ ਤਕ ਕਿ ਜਿਸ ਮਾਂ ਦੀ ਕੁੱਖ ਵਿਚੋਂ ਜਨਮ ਲਿਆ, ਉਹਨੂੰ ਮਾਂ ਕਹਿ ਸਕਣਾ ਵੀ, ਉਹਦੇ ਲਈ ਵਰਜਿਤ ਹੋ ਗਿਆ...। ਇਸ ਵਿਚ ਦੂਜਾ ਨਾਵਲ ‘ਅਦਾਲਤ’ ਹੈ ਜਿਸਦਾ ਇਕੋ ਕਿਰਦਾਰ ਹੈ, ਇਕੋ ਕਮਰੇ ਵਿਚ ਬੈਠਾ ਹੋਇਆ, ਤੇ ਜ਼ਿੰਦਗੀ ਕਿਵੇਂ ਗੁਆਚ ਗਈ, ਇਹ ਇਲਜ਼ਾਮ ਕਦੇ ਉਹ ਆਪਣੇ ਉਤੇ ਲੈ ਲੈਦਾ, ਕਦੇ ਉਹਨੂੰ ਫੜ ਕੇ ਕਿਸੇ ਹਨੇਰੀ ਗੁੱਠ ਵਿਚ ਛੁਪਾ ਦੇਂਦਾ, ਤੇ ਫੇਰ ਉਹਦੀਆਂ ਅੱਖਾਂ ਉਹਨੂੰ ਲੱਭਦੀਆਂ ਰਹਿੰਦੀ.... । ਇਸ ਸੰਗ੍ਰਹਿ ਵਿਚ ਤੀਜਾ ਨਾਵਲ ‘ਕੋਰੇ ਕਾਗ਼ਜ਼’ ਸ਼ਾਮਿਲ ਕੀਤਾ ਗਿਆ ਹੈ ।