ਇਹ ਪੁਸਤਕ ਵੀਰ-ਪਤ੍ਰਾਵਲੀ ਵਿਚ ਭਾਈ ਸਾਹਿਬ ਜੀ ਦੀਆਂ ਆਪਣੇ ਵਿਸ਼ਵਾਸੀ ਲੋਕਾਂ ਨੂੰ ਲਿਖੀਆਂ ਚਿੱਠੀਆਂ ਹਨ । ਇਨ੍ਹਾਂ ਚਿੱਠੀਆਂ ਵਿਚ ਭਾਈ ਵੀਰ ਸਿੰਘ ਜੀ ਨੇ ਨਿਤਾਪ੍ਰਤੀ ਜ਼ਿੰਦਗੀ ਦੀਆਂ ਸਮੱਸਿਆਵਾਂ ਨਾਲ ਨਜਿਠਣ ਲਈ ਗੁਰਬਾਣੀ ਦੇ ਅੰਤਰਗਤ ਪਈ ਵਿਸ਼ਵਦ੍ਰਿਸ਼ਟੀ ਨੂੰ ਵਰਤੋਂ ਵਿਚ ਲਿਆਂਦਾ ਹੈ । ਇਸ ਨਾਲ ਭਾਈ ਵੀਰ ਸਿੰਘ ਜੀ ਦੀ ਸਿਰਜਨਾਤਮਕ ਮੌਲਕਤਾ ਤਾਂ ਉਘੜੀ ਹੀ ਹੈ, ਨਾਲ ਹੀ ਸਿੱਖੀ, ਮਾਨਵੀ ਵਰਤਾਰੇ ਵਿਚ ਉਘੜਵੇਂ ਰੂਪ ਵਿਚ ਕਾਰਜਸ਼ੀਲ ਹੁੰਦੀ ਦਿਸ ਆਉਂਦੀ ਹੈ ।