‘ਵੇਗ’ ਲੇਖਕ ਦਾ ਦੂਸਰਾ ਕਾਵਿ ਸੰਗ੍ਰਹਿ ਹੈ । ਇਸ ਵਿਚ ਕਵੀ ਰੂਪ ਦੇ ਪੱਖੋਂ ਬਹੁਤ ਤਜੁਰਬੇ ਕੀਤੇ ਹਨ । ਰੁਬਾਈ, ਗ਼ਜ਼ਲ, ਛੋਟੀ ਕਵਿਤਾ, ਗੀਤ ਤੇ ਸੁਤੰਤਰ ਸ਼ੇਅਰ ਇਸ ਕਿਤਾਬ ਦਾ ਸ਼ਿੰਗਾਰ ਹਨ । ਇਹ ਕਾਵਿ ਸੰਗ੍ਰਹਿ ਹਰ ਸੁਭਾ ਦੇ ਕਾਵਿ ਰਸੀਏ ਨੂੰ ਉਸਦਾ ਮਨਚਾਹਾ ਰਸ ਦੇਣ ਦੇ ਸਮਰਥ ਹੈ । ਕੁਲਦੀਪ ਸਿੰਘ ਦੇ ਇਸ ਕਾਵਿ ਸੰਗ੍ਰਹਿ ਵਿਚ, ਕਾਵਿ ਦਾ ਸ਼ਿਰੋਮਣੀ ਗੁਣ ਇਸ ਵਿਚਲੀ ਭਾਵੁਕ ਪ੍ਰਬਲਤਾ ਹੈ ।