ਲੇਖਕ ਨੇ ਪੰਜਾਬ ਦੀ ਗੌਰਵਤਾ ਨੂੰ ਸੱਧਰਾਂ ਤੇ ਚਾਵਾਂ ਨਾਲ ਆਪਣੀਆਂ ਕਵਿਤਾਵਾਂ ਰਾਹੀਂ ਪ੍ਰਗਟਾਇਆ ਹੈ । ਉਸ ਨੇ ਅਧਿਆਤਮਵਾਦੀ ਵਿਚਾਰਕਾਂ, ਕੁਦਰਤ ਦੇ ਕ੍ਰਿਸ਼ਮਿਆਂ, ਮਹਾਨ ਗ੍ਰੰਥਾਂ, ਕੁਦਰਤੀ ਸੁਹੱਪਣਾਵਾਂ ਤੇ ਸਾਹਿਤ ਦੇ ਰਚਨਹਾਰਿਆਂ ਦੀ ਕੀਰਤੀ ਗਾਈ ਹੈ ।