ਇਹ ਕਾਵਿ ਸੰਗ੍ਰਹਿ ਵਿਚ ਸ਼ਿਅਰ, ਨਜ਼ਮਾ, ਰੁਬਾਈਆਂ, ਗੀਤ ਅਤੇ ਗਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨ । ਇਸ ਵਿਚਲੀ ਸ਼ਾਇਰੀ ਦੇ ਹਰ ਬੋਲ ਵਿਚ ਇਕ ਖੁਸ਼ਬੂ ਹੈ । ਐਸੀ ਖੁਸ਼ਬੂ ਜਿਹੜੀ ਕਵੀ ਦੇ ਫੁੱਲ ਰੂਪੀ ਮਨ ਵਿਚੋਂ ਨਿਕਲ ਕੇ ਪਾਠਕ ਦੇ ਮਨ-ਰੂਪੀ ਫੁੱਲ ਨੂੰ ਆਪਣੀ ਖੁਸ਼ਬੂ ਦੀ ਧਾਰਾ ਵਿਚ ਬੰਨਦੀ ਹੈ । ਇਸ ਸ਼ਾਇਰੀ ਵਿਚ ਇੰਦਰੀਆਤਮਕਤਾ ਵੀ ਹੈ ਅਤੇ ਸਹਜ ਤੇ ਸੁੰਦਰਤਾ ਲਈ ਤੜਪ ਵੀ, ਮੇਲ ਦਾ ਉਲਹਾਸ ਤੇ ਵਿਛੋੜੇ ਦੀ ਤੜਪ ਵੀ ਹੈ । ਸੱਜਣਾ ਪ੍ਰਤੀ ਮੋਹ ਵੀ ਹੈ, ਰੋਹ ਵੀ ਹੈ ਅਤੇ ਕਿਤੇ ਕਿਤੇ ਵਿਦਰੋਹ ਵੀ ਹੈ, ਪਰ ਹਰ ਹਾਲਤ ਵਿਚ ਸਦਾਚਾਰ ਦੀਆਂ ਸੀਮਾਵਾਂ ਕਾਇਮ ਹਨ । ਇਹ ਸ਼ਾਇਰੀ ਸੰਪੂਰਨ ਆਜ਼ਾਦੀ ਅਤੇ ਸੰਪੂਰਨ ਸੰਜਮ ਦਾ ਇਕ ਅਜ਼ੀਬ ਸੁਮੇਲ ਹੈ ।