ਕੋਸ਼ ਉਸ ਪੁਸਤਕ ਨੂੰ ਆਖਦੇ ਹਨ ਜਿਸ ਵਿਚ ਕਿਸੇ ਭਾਸ਼ਾ-ਵਿਸ਼ੇਸ਼ ਦੇ ਸ਼ਬਦਾਂ ਨੂੰ ਅੱਖਰਵਾਰ ਜਾਂ ਕਿਸੇ ਨਿਸ਼ਚਿਤ ਤਰਤੀਬ ਅਨੁਸਾਰ ਸੰਗ੍ਰਹਿਤ ਕੀਤਾ ਗਿਆ ਹੋਵੇ ਅਤੇ ਉਨ੍ਹਾਂ ਸ਼ਬਦਾਂ ਦੇ ਅਰਥ ਤੇ ਉਨ੍ਹਾਂ ਨਾਲ ਸਬੰਧਿਤ ਹੋਰ ਜਾਣਕਾਰੀ ਵੀ ਦਿੱਤੀ ਗਈ ਹੋਵੇ। ਇਹ ਕੋਸ਼ ਵਣਜ ਅਤੇ ਪ੍ਰਬੰਧ ਦੇ ਮਹੱਤਵਪੂਰਨ ਵਿਸ਼ੇ ਬਾਰੇ ਤਿਆਰ ਕੀਤਾ ਗਿਆ ਹੈ। ਇਸ ਵਿਚ ਹਰ ਐਂਟਰੀ ਦਾ ਸਿਰਲੇਖਬਧ ਹੈ ਜਿਸ ਦੇ ਅਧੀਨ ਸਿਰਲੇਖ ਨੂੰ ਤਰਤੀਬਵਾਰ ਤਿੰਨ ਭਾਗਾਂ ਵਿਚ ਵੰਡਿਆ ਗਿਆ: (1) ਅੰਗਰੇਜ਼ੀ ਵਿਚ, (2) ਪੰਜਾਬੀ ਵਿਚ ਲਿਪੀ ਅੰਤਰ, (3) ਪੰਜਾਬੀ ਭਾਸ਼ਾ ਵਿਚ ਉਸ ਦਾ ਸਮਾਨਾਰਥਕ ਸ਼ਬਦ। ਇਸ ਵਿਚ ਜਿਥੇ ਸਪੱਸ਼ਟੀਕਰਨ ਲਈ ਉਦਾਹਰਣ ਦੀ ਲੋੜ ਪਈ ਉਥੇ ਯੋਗ ਉਦਾਹਰਣ ਵੀ ਦਿੱਤੀ ਗਈ। ਲੋੜ ਅਨੁਸਾਰ ਉਸ ਦੀ ਉਪਯੋਗ, ਲਾਭਦਾਇਕਤਾ ਤੇ ਉਸ ਦੇ ਘਾਟੇ-ਵਾਧੇ ਨੂੰ ਵੀ ਦਰਸਾਇਆ ਗਿਆ ਹੈ। ਇਸ ਵਿਸ਼ੇ ਨਾਲ ਸਬੰਧ/ਰੁਚੀ ਰਖਣ ਵਾਲੇ ਸਕਾਲਰ ਤੇ ਵਿਦਿਆਰਥੀ ਇਸ ਵਿਸ਼ਾ-ਕੋਸ਼ ਤੋਂ ਪੂਰਾ-ਪੂਰਾ ਲਾਭ ਉਠਾਉਣਗੇ।