ਇਸ ਪੁਸਤਕ ਵਿਚ ਲੇਖਕ ਨੇ ਆਲੇ-ਦੁਆਲੇ ਵਿਚਲੇ ਸਮਾਜਿਕ ਵਰਤਾਰੇ ਨੂੰ ਧਿਆਨ ਨਾਲ ਵਾਚ ਕੇ ਮਨੁੱਖੀ ਜੀਵਨ ਵਿਚਲੀ ਵੰਨ-ਸਵੰਨੀ ਨੁਹਾਰ ਭਾਵਪੂਰਤ ਢੰਗ ਨਾਲ ਪ੍ਰਗਟਾਈਆਂ ਹੈ । ਲੇਖਕ ਨੇ ਸਵੈ-ਵਿਕਾਸ ਦੇ ਵਜ਼ਨਦਾਰ ਤੇ ਨਿੱਗਰ ਅਨੁਭਵਾਂ ਨੂੰ ਸੂਖਮ ਸ਼ੈਲੀ ਨਾਲ ਵਿਅਕਤ ਕੀਤਾ ਹੈ । ਇਸ ਵਿੱਚ ਸਵੈ-ਵਿਕਾਸ ਦੇ ਵੱਖ-ਵੱਖ ਪਹਿਲੂਆਂ ਅਤੇ ਸਵੈ-ਪੜਚੋਲ ਦੀਆਂ ਬਹੁ-ਭਾਂਤੀ ਜੁਗਤਾਂ ਦੀ ਕਾਰਗਰ ਢੰਗ ਨਾਲ ਨਿਸ਼ਾਨਦੇਹੀ ਕਰਕੇ ਸੇਧਮਈ ਸੰਦੇਸ਼ ਸੰਚਾਰਿਆ ਗਿਆ ਹੈ । ਮਨੁੱਖ ਨੂੰ ਉਸ ਦੀ ਸਮਰੱਥਾ ਸ਼ਕਤੀ ਪ੍ਰਤਿ ਜਾਗ੍ਰਿਤ ਕਰਦਿਆਂ ਸਲਾਹੁਣਯੋਗ ਨੁਕਤੇ ਸੁਝਾਏ ਗਏ ਹਨ ਜੋ ਮਨੁੱਖ ਦੇ ਸਰਬ-ਪੱਖੀ ਵਿਕਾਸ ਵਿੱਚ ਉਸਾਰੂ ਰੋਲ ਅਦਾ ਕਰਨ ਵਿੱਚ ਸਹਾਈ ਹੋ ਸਕਦੇ ਹਨ । ਇਸ ਪੁਸਤਕ ਵਿੱਚ ਜੀਵਨ-ਸੇਧਾਂ ਬੜੇ ਕਾਰਗਰ ਢੰਗ ਨਾਲ ਵਿਅਕਤ ਕੀਤੀਆਂ ਗਈਆਂ ਹਨ । ਲੇਖਕ ਨੇ ਰਵਾਇਤੀ ਕਦਰਾਂ-ਕੀਮਤਾਂ ਨੂੰ ਸਾਂਭਣ ਅਤੇ ਸਾਵੀਂ ਪੱਧਰੀ ਜ਼ਿੰਦਗੀ ਜਿਊਂਣ ਦੀਆਂ ਅਨੇਕ ਜੁਗਤਾਂ ਅਤੇ ਬਿਰਤਾਂਤ ਇਸ ਵਿੱਚ ਸ਼ਾਮਲ ਕੀਤੇ ਹਨ । ਇਹ ਪੁਸਤਕ ਹਰੇਕ ਵਰਗ ਦੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਪਾਠਕਾਂ ਨੂੰ ਨਰੋਈ ਸੇਧ ਪ੍ਰਦਾਨ ਕਰੇਗੀ ।