ਇਹ ਇਕ ਆਜੜੀ ਮੁੰਡੇ ਸੇਂਟਿਆਗੋਂ ਦੀ ਜਾਦੂਈ ਕਹਾਣੀ ਹੈ ਜੋ ਉਨ੍ਹਾਂ ਸਭ ਤੋਂ ਹੈਰਤਅੰਗੇਜ਼ ਖਜ਼ਾਨਿਆਂ ਦੀ ਭਾਲ ਵਿਚ ਸੰਸਾਰ ਦੀ ਯਾਤਰਾ ਦਾ ਸੁਪਨਾ ਲੈਂਦਾ ਹੈ, ਜਿਨ੍ਹਾਂ ਬਾਰੇ ਮਨੁੱਖ ਜਾਣੂ ਹੈ । ਉਹ ਸਪੇਨ ਵਿਚ ਆਪਣੇ ਘਰ ਤੋਂ ਟੈਨਜਿਅਰਜ਼ ਦੇ ਬਜ਼ਾਰਾਂ ਦੀ ਯਾਤਰਾ ਕਰਦਾ ਹੈ, ਫੇਰ ਉਥੋਂ ਮਿਸਰ ਦੇ ਮਾਰੂਥਲ ਵਿਚ ਜਾਂਦਾ ਹੈ, ਜਿੱਥੇ ਸੁਪਨਸਾਜ਼ ਨਾਲ ਉਸਦੀ ਫੈਸਲਾਕੁੰਨ ਮੁਲਾਕਾਤ ਉਸ ਦੇ ਇੰਤਜ਼ਾਰ ਵਿਚ ਹੈ । ਅਧਿਆਤਮਕਤਾ, ਜਾਦੂਈ ਯਥਾਰਥਵਾਦ ਅਤੇ ਲੋਕਗਾਥਾ ਦੇ ਮਿਸ਼ਰਣ ਨਾਲ ਕੋਲਹੋ ਦੀ ਦਿਲਕਸ਼ ਕਥਾਕਾਰੀ ਸੁਪਨਸਾਜ਼ ਨੂੰ ਇਕ ਅਜਿਹੀ ਕਹਾਣੀ ਬਣਾਉਂਦੀ ਹੈ ਜੋ ਹਰ ਪਾਠਕ ਨੂੰ ਆਨੰਦ ਦਏਗੀ ਅਤੇ ਆਪਣੇ ਸੁਪਨਿਆਂ ਤੇ ਚੱਲਣ ਲਈ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰੇਗੀ ।