ਇਸ ਪੁਸਤਕ ਵਿਚ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਸਾਹਿਬਾਨ ਦੀ ਸਥਾਪਨਾ, ਇਨ੍ਹਾਂ ਦੇ ਨਾਉਂ ਲੱਗੀਆਂ ਜਾਗੀਰਾਂ ਅਤੇ ਮਾਫ਼ੀਆਂ ਅਤੇ ਇਨ੍ਹਾਂ ਦੇ ਲਾਭਪਾਤਰੀਆਂ ਦਾ ਬਿਆਨ ਕਰਨ ਪਿੱਛੋਂ ਇਨ੍ਹਾਂ ਧਰਮ ਅਸਥਾਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਲਿਆਉਣ ਲਈ ਸਿੱਖਾਂ ਵੱਲੋਂ ਕੀਤੇ ਸੰਘਰਸ਼ ਬਾਰੇ ਤਤਕਾਲੀਨ ਸਰਕਾਰੀ ਦਸਤਾਵੇਜ਼ਾਂ ਅਤੇ ਹੋਰ ਪਰਮਾਣਿਕ ਸਰੋਤਾਂ ਤੋਂ ਪ੍ਰਾਪਤ ਜਾਣਕਾਰੀ ਦਿੱਤੀ ਗਈ ਹੈ। ਗੁਰਦੁਆਰਾ ਸੁਧਾਰ ਲਹਿਰ ਦੇ ਸ਼ਤਾਬਦੀ ਵਰ੍ਹੇ ਦੇ ਮੌਕੇ ’ਤੇ ਇਤਿਹਾਸ ਦੇ ਅਣਗੌਲੇ ਪੱਖ ਸੰਬੰਧੀ ਇਸ ਪੁਸਤਕ ਦਾ ਪ੍ਰਕਾਸ਼ਨ ਸਾਰਥਿਕ ਉਪਰਾਲਾ ਹੈ।