ਪੁਸਤਕ ‘ਸਰਹੱਦੀ ਸ਼ੇਰ’ ਜਨਰਲ ਸਕੀਮ ਅਧੀਨ ਪ੍ਰਕਾਸ਼ਿਤ ਕੀਤੀ ਗਈ ਹੈ । ਇਸ ਵਿੱਚ ਸ਼ਹੀਦ ਹਰੀਕਿਸ਼ਨ ਦੀ ਸ਼ਹੀਦੀ ਬਾਰੇ ਕਾਵਿਕ ਰੂਪ ਵਿੱਚ ਲਿਖਿਆ ਹੈ ਅਤੇ ਮਾਂ ਅਤੇ ਭੈਣ ਦਾ ਕ੍ਰਮਵਾਰ ਆਪਣੇ ਬੇਟੇ ਅਤੇ ਭਰਾ ਲਈ ਪਿਆਰ ਨੂੰ ਤਤਕਾਲੀਨ ਕਵੀਆਂ ਨੇ ਕਾਵਿਕ-ਸ਼ੈਲੀ ਵਿੱਚ ਬਿਆਨ ਕੀਤਾ ਹੈ । ਲਗਪਗ ਪੌਣੀ ਸਦੀ ਪਹਿਲਾਂ ਲਿਖੀ ਗਈ ਇਸ ਕਵਿਤਾ ਨੂੰ ਸੰਗ੍ਰਹਿ ਕਰਨ ਦਾ ਕਾਰਜ ਡਾ. ਗੁਰਦੇਵ ਸਿੰਘ ਸਿੱਧੂ ਨੇ ਬੜੀ ਮਿਹਨਤ ਨਾਲ ਅਤੇ ਸੁਲਝੇ ਢੰਗ ਨਾਲ ਕੀਤਾ ਹੈ ।