ਮੌਜੂਦਾ ਪਾਕਿਸਤਾਨ ਨੂੰ ਸਿੱਖ ਧਰਮ ਦਾ ਝੂਲਾ ਕਿਹਾ ਜਾ ਸਕਦਾ ਹੈ, ਕਿਉਂਕਿ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਇਥੇ ਹੋਇਆ ਸੀ । ਕਈ ਹੋਰ ਇਤਿਹਾਸਕ ਗੁਰਦੁਆਰੇ ਵੀ ਪਾਕਿਸਤਾਨ ਵਿਚ ਹਨ । ਬਦਕਿਸਮਤੀ ਨਾਲ 1947 ਦੀ ਦੇਸ਼-ਵੰਡ ਦੌਰਾਨ ਸਿੱਖਾਂ ਨੂੰ ਬਹੁਤ ਜ਼ੁਲਮ ਸਹਿਣਾ ਪਿਆ । ਸਿੱਖਾਂ ਨੂੰ ਆਪਣੇ ਘਰ ਛੱਡ ਕੇ ਨਿਕਲਣਾ ਪਿਆ ਤੇ ਉਸ ਇਲਾਕੇ ਦੇ ਬਹੁਤ ਸਾਰੇ ਗੁਰਦੁਆਰਿਆਂ ਤੋਂ ਵੀ ਵਿਛੜਨਾ ਪਿਆ । ਇਹ ਖੋਜ ਪੁਸਤਕ ਪਾਕਿਸਤਾਨ ਤੋਂ ਆਏ ਸਿੱਖਾਂ ਦੀ ਦਰਦਨਾਕ ਗਾਥਾ ਦਾ ਬਿਓਰਾ ਦਿੰਦੀ ਹੈ ਤੇ ਇਸ ਸਮੇਂ ਉਥੇ ਰਹਿ ਰਹੇ ਸਿੱਖਾਂ ਦੀ ਸਥਿਤੀ ਦਾ ਵੀ ਮੁਲੰਕਣ ਕਰਦੀ ਹੈ । ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦੀ ਮੌਜੂਦਾ ਸਥਿਤੀ ਦੇ ਖੋਜ ਭਰਪੂਰ ਵਰਣਨ ਨਾਲ ਇਸ ਪੁਸਤਕ ਦੀ ਮਹੱਤਤਾ ਹੋਰ ਵੱਧ ਜਾਂਦੀ ਹੈ।