ਇਸ ਪੁਸਤਕ ਵਿਚ ਸਿੱਖ ਸ਼ਹਿਰ ਦੇ ਨੀਂਹ ਰੱਖੇ ਜਾਣ ਦਾ ਇਤਿਹਾਸ ਅਤੇ 1626 ਤੋਂ 2001 ਤੱਕ ਦੀਆਂ ਘਟਿਨਾਵਾਂ ਪੇਸ਼ ਕੀਤੀਆਂ ਗਇਆਂ ਹਨ । ਇਸ ਤੋਂ ਇਲਾਵਾ, ਇਲਾਕੇ ਦੇ ਹੋਰ ਗੁਰਦੁਆਰਿਆਂ ਦੀਆਂ ਤਸਵੀਰਾਂ ਸ਼ਾਮਿਲ ਕੀਤੀਆਂ ਗਈਆਂ ਹਨ । ਪੁਸਤਕ ਦੇ ਅੰਤ ਵਿਚ 4 ਨਕਸ਼ੇ ਦਿੱਤੇ ਗਏ ਹਨ, ਜਿਨ੍ਹਾਂ ਵਿਚ ਪੰਜਾਬ ਦੇ ਨਕਸ਼ੇ ਵਿਚ ਅਨੰਦਪੁਰ ਸਾਹਿਬ ਤੇ ਕੀਰਤਪੁਰ ਸਾਹਿਬ, ਕੀਰਤਪੁਰ ਸਾਹਿਬ ਦੇ ਪਿੰਡਾਂ ਦੀ ਹਦਬੰਦੀ, ਕੀਰਤਪੁਰ ਸਾਹਿਬ ਦਾ 1926 ਦਾ ਇਕ ਨਕਸ਼ਾ, ਅਨੰਦਪੁਰ ਸਾਹਿਬ – ਕੀਰਤਪੁਰ ਸਾਹਿਬ ਜ਼ੋਨ ਦੇ ਵੱਖ-ਵੱਖ ਗੁਰਦੁਆਰਿਆਂ ਦਾ ਨਕਸ਼ਾ ਆਦਿ ਹਨ ।