ਇਸ ਸਫ਼ਰਨਾਮੇ ਵਿਚ ਮਰਾਠਾ ਦੀ ਸੰਸਕ੍ਰਿਤੀ ਦੇ ਦਰਸ਼ਨ ਤਾਂ ਹੁੰਦੇ ਹੀ ਹਨ, ਨਾਲ ਨਾਲ ਉਹ ਪਾਠਕ ਨੂੰ ਮਰਾਠਾ ਦੀ ਧਰਤੀ ਦੇ ਕੁਦਰਤੀ ਨਜ਼ਾਰਿਆਂ ਦੇ ਦਰਸ਼ਨ ਵੀ ਕਰਵਾਉਂਦਾ ਹੈ । ਧਾਰਮਿਕ ਸ਼ਰਧਾ ਰੱਖਣ ਵਾਲੇ ਵਿਅਕਤੀਆਂ ਲਈ ਇਹ ਸਫ਼ਰਨਾਮਾ ਬੇਹੱਦ ਲਾਹੇਵੰਦ ਸਾਬਤ ਹੋਵੇਗਾ । ਗੁਰਧਾਮਾਂ ਦੀ ਯਾਤਰਾ ਪੰਜਾਬੀ ਲੋਕਾਂ ਦੀ ਪਰੰਪਰਾ ਰਹੀ ਹੈ ਤੇ ਉਹਨਾਂ ਦੀ ਮਾਨਸਿਕਤਾ ਵਿਚ ਵਸੀ ਹੋਈ ਹੈ । ਇਹ ਸਫ਼ਰਨਾਮਾ ਲੇਖਕ ਦੀ ਪ੍ਰਤਿਭਾ ਦਾ ਪ੍ਰਮਾਣ ਹੈ । ਉਸਨੇ ਸਿਰਫ਼ ਗੁਰਧਾਮਾਂ ਦੀ ਯਾਤਰਾ ਹੀ ਨਹੀਂ ਕੀਤੀ ਨਾਲ ਨਾਲ ਧਾਰਮਿਕ ਅਸਥਾਨਾਂ ਦਾ ਇਤਿਹਾਸਕ ਵੇਰਵਾ ਵੀ ਦਿੱਤਾ ਹੈ, ਜਿਸ ਨਾਲ ਇਹ ਸਫ਼ਰਨਾਮਾ ਹੋਰ ਵੀ ਮੁੱਲਵਾਨ ਹੋ ਰਿਹਾ ਹੈ । ਪਾਠਕ ਇਸ ਸਫ਼ਰਨਾਮੇ ਦਾ ਭਰਪੂਰ ਅਨੰਦ ਤਾਂ ਮਾਨਣਗੇ ਹੀ, ਉਹਨਾਂ ਨੂੰ ਗਿਆਨ-ਬੋਧ ਵੀ ਪ੍ਰਾਪਤ ਹੋਵੇਗਾ ।