ਇਹ ਪੁਸਤਕ ਬਚਿੰਤ ਕੌਰ ਦੀਆਂ 19 ਕਹਾਣੀਆਂ ਦੀ ਸੰਗ੍ਰਹਿ ਹੈ । ਇਨ੍ਹਾਂ ਉੱਨੀ ਕਹਾਣੀਆਂ ਵਿਚ ਲੇਖਿਕਾ ਨੇ ਪਲ ਪਲ ਹੁੰਦੇ ਗੁਨਾਹ, ਔਰਤ ਦੀ ਤਰਾਸਦੀ, ਮਰਦ ਦੀ ਬੇਵਫਾਈ ਅਤੇ ਦੁਖੀ ਦਿਲਾਂ ਦੀ ਪੀੜ ਨੰਗੀ ਕੀਤੀ ਹੈ । ‘ਉਡੀਕ’ ਤੇ ‘ਜਨਮ ਦਿਨ ਕਿ ਮਰਨ ਦਿਨ’ ਵਿਚ ਮਨੁਖੀ ਮਨ ਦੀ ਡੂੰਘੀ ਥਾਹ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ ।