ਇਹ ਪੁਸਤਕ ਸਿੱਖ ਧਰਮ ਦੇ ਆਰੰਭ ਤੋਂ ਲੈ ਕੇ ਵਰਤਮਾਨ ਸਮੇਂ ਤੱਕ ਦੀ ਕਹਾਣੀ ਬਿਆਨ ਕਰਨ ਦਾ ਪਹਿਲਾ ਯਤਨ ਹੈ । ਇਹ ਗੁਰਮੁਖੀ, ਫਾਰਸੀ ਤੇ ਅੰਗਰੇਜ਼ੀ ਵਿੱਚ ਲਿਖੇ ਭਾਰਤ, ਪਾਕਿਸਤਾਨ, ਇੰਗਲੈਂਡ, ਕੈਨੇਡਾ ਤੇ ਸੰਯੁਕਤ ਰਾਜ ਅਮਰੀਕਾ ਦਿਆਂ ਪੁਸਤਕਾਲਿਆਂ ਵਿੱਚ ਉਪਲੱਬਧ ਮੂਲ ਸਰੋਤਾਂ ਦੇ ਅਧਿਐਨ ਉੱਪਰ ਆਧਾਰਿਤ ਹੈ । ਇਹ ਰਚਨਾ ਸਿੱਖ ਫਿਰਕੇ ਦੇ ਗਰੇਟ ਬ੍ਰਿਟੇਨ, (ਬਰਤਾਨੀਆ) ਯੂਨਾਈਟਡ ਸਟੇਟਸ (ਅਮਰੀਕਾ), ਕੈਨੇਡਾ, ਚੀਨ, ਮਲਾਇਆ ਦੀਆਂ ਰਿਆਸਤਾਂ, ਬਰਮਾ, ਦੱਖਣੀ ਤੇ ਪੂਰਬੀ ਅਫ਼ਰੀਕਾ ਭਾਵ ਸੰਸਾਰ ਦੇ ਵੱਖ-ਵੱਖ ਭਾਗਾਂ ਵਿੱਚ ਫੈਲੇ ਹੋਣ ਤੇ ਬਿਆਨੇ ਚੌਗਿਰਦਿਆਂ ਤੇ ਵਾਤਾਵਰਨ ਵਿੱਚ ਵਰਤਮਾਨ ਯੁੱਗ ਵਿੱਚ ਪੇਸ਼ ਆ ਰਹੀਆਂ ਵੰਗਾਰਾਂ ਦਾ ਮੁਕਾਬਲਾ ਕਰਨ ਲਈ ਵੱਖ-ਵੱਖ ਢੰਗ ਦੇ ਬ੍ਰਿਤਾਂਤਾਂ ਦਾ ਵਰਣਨ ਵੀ ਕਰਦੀ ਹੈ ।