ਆਪਣੇ ਬਜ਼ੁਰਗ ਬਾਬਿਆਂ ਵਲੋਂ ਇਸ ਅਨੰਤ-ਬੇਅੰਤ ਕੁਦਰਤ ਦੇ ਦਿਤੇ ਗਏ ਅਨੇਕ ਭੇਦਾਂ ਦੇ ਗਿਆਨ ਦੀ ਲੋਅ ਨਾਲ, ਸਾਮਰਾਜੀ ਪੂੰਜੀਵਾਦ ਦੇ ਇਸ ਪੈਸਾ-ਸਭਿਆਚਾਰ ਦੀ ਹਰ ਵੇਲੇ ਜ਼ਹਿਰ ਨਿਗਲਣ ਕਾਰਨ, ਮੁਰਦਾ ਹੋ ਚੁਕੀ ਆਪਣੀ ਅੰਤਰ-ਆਤਮਾ ਨੂੰ ਜਿਉਂਦਾ ਕਰੀਏ, ਇਸ ਆਤਮਾ-ਪ੍ਰਗਾਸ ਨਾਲ ਆਪਣੇ ਸਰੀਰ ਅੰਦਰਲੇ, ਇਸ ਕੁਦਰਤ ਦੇ ਮੂਲ ਆਧਾਰ ਆਪਣੇ ਸਰਬਸ਼ਕਤੀਮਾਨ ਅਨੁਭਵੀ ਮਨ ਨੂੰ ਜਗਾਈਏ, ਗਿਆਨ ਦੀ ਇਸ ਰੋਸ਼ਨੀ ਨਾਲ ਆਪਣੇ ਸਰੀਰੀ ਮਨ ਨੂੰ ਚਿੰਤਨਸ਼ੀਲ ਤਰਕਸੰਗਤ ਤੇ ਜਗਿਆਸੂ ਬਣਾਈਏ। ਆਪਣੀ ਜਿਉਂਦੀ ਆਤਮਾ ਨਾਲ ਇਸ ਅਨੁਭਵੀ ਮਨ ਨੂੰ ਸਦਜਾਗਤ ਰਖਣਾ ਸਾਡਾ ਯਤਨ ਹੋਣਾ ਚਾਹੀਦਾ ਹੈ, ਤਾਂ ਕਿ ਸਾਡੇ ਆਪਣੇ ਸਰੀਰ ਅੰਦਰਲੇ ਚਿੰਤਨਸ਼ੀਲ ਤਰਕਸੰਗਤ ਅਨੁਭਵੀ ਮਨ ਨੂੰ ਇਸ ਸਚ ਦਾ ਅਹਿਸਾਸ ਹੋ ਜਾਏ, ਕਿ ਉਸ ਦੀ ਚੜ੍ਹਦੀਕਲਾ ਸਰਬਤ ਦੇ ਭਲੇ ਵਿਚ ਹੀ ਹੈ।