ਲੇਖਕ ਨੇ ਇਸ ਕਿਤਾਬ ਵਿਚ ਸਿਖ ਫਲਸਫੇ ਨੂੰ ਅਜੋਕੇ ਪ੍ਰਸੰਗ ਵਿਚ ਰਖ ਕੇ, ਅੱਜ ਜੀ ਰਾਜਸੀ ਸ਼ਬਦਾਵਲੀ ਵਿਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ । ਪਾਠਕ ਇਹ ਕਿਤਾਬ ਪੜ੍ਹਨਗੇ ਤਾਂ ਅਜਮੇਰ ਸਿੰਘ, ਡਾ, ਗੁਰਭਗਤ ਸਿੰਘ ਅਤੇ ਅਖੌਤੀ ਕਮਿਊਨਿਸਟਾਂ ਉਪਰ ਭਾਵਪੂਰਤ ਟਿਪਣੀਆਂ ਅਤੇ ਦਲੀਲਾਂ ਦਾ ਆਨੰਦ ਮਾਨਣਗੇ । ਲੇਖਕ ਨੇ ਕਮਿਊਨਿਸਟ ਸਾਹਿਤ. ਸਿਖ ਸਾਹਿਤ ਤੇ ਦਲਿਤ ਸਾਹਿਤ ਦਾ ਗੰਭੀਰ ਅਧਿਐਨ ਕੀਤਾ ਹੈ ।