ਇਸ ਪੁਸਤਕ ਵਿਚ ਗੁਰੂ ਨਾਨਕ ਸਾਹਿਬ ਜੀ ਵੱਲੋਂ ਸਮੇਂ ਸਮੇਂ ਲੋਕਾਈ ਨੂੰ ਜੀਵਨ ਸੇਧ ਦੇਣ ਹਿਤ ਕੀਤੀਆਂ ਗਈਆਂ ਉਦਾਸੀਆਂ ਦੌਰਾਨ ਵਰਤਾਏ ਕੌਤਕਾਂ ਸੰਬੰਧੀ ਸਾਖੀਆਂ ਹਨ। ਇਸ ਵਿਚ ਕਿਰਤ ਦਾ ਸਤਿਕਾਰ, ਮਾਂ ਬਾਪ ਦੀ ਸੇਵਾ (ਹਰਦੁਆਰ ਵਾਲੀ ਕਥਾਨਕ ਅਨੁਸਾਰ ਸਾਖੀ), ਇਮਾਨਦਾਰੀ ਨਾਲ ਜੀਉਣਾ, ਆਦਿ ਦਾ ਸੰਦੇਸ ਲੈ ਕੇ, ਪੁਸਤਕ ਨੂੰ ਚਿਤਰਾਂ ਨਾਲ ਸੁਸੱਜਤ ਕਰਕੇ ਪੇਸ਼ ਕੀਤਾ ਗਿਆ ਹੈ। ਮਾਂ ਬਾਪ ਵੱਲੋਂ ਅਜੋਕੇ ਰੁਝੇਵਿਆਂ ਵਾਲੀ ਜ਼ਿੰਦਗੀ ਵਿਚ ਘੱਟ ਸਮਾਂ ਹੁੰਦੇ ਹੋਏ ਵੀ ਆਪਣੇ ਬਚਿਆਂ ਨੁੰ ਗੁਰਮਤਿ ਜੀਵਨ-ਸੇਧ ਦੇਣ ਵਿਚ ਇਹ ਸਾਖੀਆਂ ਸਹਾਈ ਹੋਣਗੀਆਂ।